ਹਰਿਆਣਾ ਵਿਚ ਬਾਪ ਨੇ ਧੀ ਦਾ ਕੀਤਾ ਕਤਲ ਹਰਿਆਣਾ, 24 ਜਨਵਰੀ 2026 : ਹਰਿਆਣਾ ਦੇ ਫਰੀਦਾਬਾਦ ਵਿਖੇ ਇਕ ਬਾਪ ਵਲੋਂ ਆਪਣੀ ਹੀ ਧੀ ਨੂੰ ਮੌਤ ਦੇ ਘਾਟ ਉਤਾਰੇ ਜਾਣਾ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਕਾਰਨ ਰਿਹਾ ਬਾਪ ਵਲੋਂ ਧੀ ਨਾਲ ਅਜਿਹਾ ਕਰਨ ਦਾ ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਫਰੀਦਾਬਾਅਦ ਵਿਖੇ ਜੋ ਆਪਣੀ ਹੀ ਚਾਰ ਸਾਲਾ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਬੱਚੀ ਨੂੰ 50 ਤੱਕ ਕਾਊਂਟਿੰਗ ਨਾ ਆਉਣਾ ਹੈ ਤੇ ਬਾਪ ਨੇ ਗਿਣਤੀ ਨਾ ਆਉਣ ਤੇ ਗੁੱਸੇ ਵਿਚ ਆ ਕੇ ਉਸਦੀ ਹੱਤਿਆ ਹੀ ਕਰ ਦਿੱਤੀ। ਮਾਂ ਦੀ ਸਿ਼ਕਾਇਤ ਤੇ ਪੁਲਸ ਨੇ ਕੀਤਾ ਬੱਚੀ ਦੇ ਬਾਪ ਨੂੰ ਗ੍ਰਿਫਤਾਰ ਉਪਰੋਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਬੱਚੀ ਦੇ ਪਿਤਾ ਨੂੰ ਬੱਚੀ ਦੀ ਮਾਂ ਦੀ ਸਿ਼ਕਾਇਤ ਦੇ ਆਧਾਰ ਤੇ ਜਿਥੇ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਉਥੇ ਪੁਲਸ ਵਲੋਂ ਵੀ ਕਾਤਲ ਨੂੰ ਪਕੜ ਕੇ ਅਗਲੇਰੀ ਕਾਰਵਾਈ ਲਈ ਮਾਨਯੋਗ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਬਾਪ ਨੇ ਕਿਸ ਤਰ੍ਹਾਂ ਕੀਤੀ ਧੀ ਦੀ ਹੱਤਿਆ ਆਪਣੀ ਹੀ ਚਾਰ ਸਾਲਾ ਧੀ ਦੀ ਉਸਦੇ ਹੀ ਆਪਣੇ ਬਾਪ ਕ੍ਰਿਸ਼ਨਾ ਨੇ ਕੁੱਟ-ਕੁੱਟ ਕੇ ਬੱਚੀ ਨੂੰ ਮਾਰ ਦਿੱਤਾ ਜਦੋਂ ਕਿ ਅਜਿਹਾ ਕੀਤੇ ਜਾਣ ਦਾ ਕਾਰਨ ਕੋਈ ਖਾਸ ਨਹੀਂ ਸੀ ਪਰ ਫਿਰ ਵੀ ਬਾਪ ਨੇ ਗੁੱਸੇ ਵਿਚ ਆ ਕੇ ਬੱਚੀ ਦੀ ਜਾਨ ਹੀ ਲੈ ਲਈ। ਪੁਲਸ ਮੁਤਾਬਕ ਜਦੋਂ ਪਿਤਾ ਵਲੋਂ ਬੱਚੀ ਨੂੰ ਕੁੱਟਿਆ ਗਿਆ ਤਾਂ ਉਹ ਇਕ ਤਰ੍ਹਾਂ ਨਾਲ ਬੇਹੋਸ਼ ਜਿਹੀ ਹੋ ਗਈ ਸੀ, ਜਿਸ ਤੇ ਬੱਚੀ ਦਾ ਪਿਤਾ ਬੱਚੀ ਨੂੰ ਹਸਪਤਾਲ ਵਿਚ ਲੈ ਕੇ ਗਿਆ ਪਰ ਡਾਕਟਰਾਂ ਨੇ ਇਲਾਜ ਦੌਰਾਨ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।
