post

Jasbeer Singh

(Chief Editor)

Haryana News

590 ਕਰੋੜ ਦੀ ਹਰਿਆਣਾ ਸਰਕਾਰ ਦੇ ਖਾਤਿਆਂ ਵਿਚ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ

post-img

590 ਕਰੋੜ ਦੀ ਹਰਿਆਣਾ ਸਰਕਾਰ ਦੇ ਖਾਤਿਆਂ ਵਿਚ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ ਹਰਿਆਣਾ, 23 ਫਰਵਰੀ 2026 : ਪੰਜਾਬ ਦੇ ਗੁਆਂਢੀ ਦੇਸ਼ ਹਰਿਆਣਾ ਸਰਕਾਰ ਦੇ ਖਾਤਿਆਂ ਵਿਚ 590 ਕਰੋੜ ਰੁਪਏ ਦੀ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਵਾਲਾ ਹੜਕੰਪ ਮਚ ਗਿਆ ਹੈ। ਕਿਸ ਨੇ ਦਿੱਤੀ ਇਹ ਜਾਣਕਾਰੀ ਆਈ. ਡੀ. ਐਫ਼. ਸੀ. ਫ਼ਰਸਟ ਬੈਂਕ ਨੇ ਜਾਣਕਾਰੀ ਦਿੱਤੀ ਹੈ ਕਿ ਨਿਜੀ ਖੇਤਰ ਦੇ ਕਰਜ਼ਦਾਤਾ ਨਾਲ ਹਰਿਆਣਾ ਸਰਕਾਰ ਦੇ ਖਾਤਿਆਂ ਵਿਚ ਅਪਣੇ ਮੁਲਾਜ਼ਮਾਂ ਅਤੇ ਹੋਰ ਲੋਕਾਂ ਵਲੋਂ ਕੀਤੀ ਗਈ 590 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ । ਇਸ ਸਬੰਧੀ ਸ਼ੇਅਰ ਬਾਜ਼ਾਰ ਨੂੰ ਦਿਤੀ ਜਾਣਕਾਰੀ ’ਚ ਆਈ. ਡੀ. ਐਫ਼. ਸੀ. ਫ਼ਰਸਟ ਬੈਂਕ ਨੇ ਕਿਹਾ ਕਿ ਉਸ ਨੇ ਬੈਂਕਿੰਗ ਰੈਗੂਲੇਟਰ ਨੂੰ ਮਾਮਲੇ ਦੀ ਜਾਣਕਾਰੀ ਦਿਤੀ ਹੈ ਅਤੇ ਪੁਲਿਸ ’ਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ੁਰੂਆਤੀ ਜਾਂਚ ਵਿਚ ਕੀ ਪਾਇਆ ਗਿਆ ਹੈ ਬੈਂਕ ਨੇ ਆਖਿਆ ਹੈ ਕਿ ਉਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ’ਚ ਪਾਇਆ ਗਿਆ ਹੈ ਕਿ ਚੰਡੀਗੜ੍ਹ ਦੀ ਇਕ ਵਿਸ਼ੇਸ਼ ਬ੍ਰਾਂਚ ’ਚ ਕੁੱਝ ਮੁਲਾਜ਼ਮਾਂ ਨੇ ਹਰਿਆਣਾ ਸਰਕਾਰ ਦੇ ਖਾਤਿਆਂ ’ਚ ਬਗੈਰ ਇਜਾਜ਼ਤ ਅਤੇ ਧੋਖਾਧੜੀ ਦੀਆਂ ਗਤੀਵਿਧੀਆਂ ਕੀਤੀਆਂ, ਜਿਸ ’ਚ ਹੋਰ ਵਿਅਕਤੀ/ਇਕਾਈਆਂ ਵੀ ਸ਼ਾਮਲ ਹੋ ਸਕਦੀਆਂ ਹਨ । ਆਈ. ਡੀ. ਐਫ਼. ਸੀ. ਫ਼ਰਸਟ ਬੈਂਕ ਨੇ ਕਿਹਾ ਕਿ ਇਸ ਵੇਲੇ ਧੋਖਾਧੜੀ ਦੀ ਰਕਮ ਅੰਦਾਜ਼ਨ 590 ਕਰੋੜ ਰੁਪਏ ਹੈ। ਬੈਂਕ ਨੇ ਕਿਹਾ ਕਿ ਉਕਮ ਬ੍ਰਾਂਚ ’ਚ ਪਛਾਣੇ ਗਏ ਖਾਤਿਆਂ ’ਚ ਕੁੱਲ ਰਕਮ ਲਗਭਗ 590 ਕਰੋੜ ਰੁਪਏ ਦੇ ਆਸਪਾਸ ਹੈ।

Related Post

Instagram