post

Jasbeer Singh

(Chief Editor)

Punjab

ਘਰੇਲੂ ਝਗੜੇ ਤੋਂ ਬਾਅਦ ਪੁੱਤ ਨੂੰ ਬਚਾਉਣ ਗਿਆ ਪਿਤਾ ਵੀ ਨਹਿਰ ਵਿਚ ਡੁੱਬਿਆ

post-img

ਘਰੇਲੂ ਝਗੜੇ ਤੋਂ ਬਾਅਦ ਪੁੱਤ ਨੂੰ ਬਚਾਉਣ ਗਿਆ ਪਿਤਾ ਵੀ ਨਹਿਰ ਵਿਚ ਡੁੱਬਿਆ ਸ੍ਰੀ ਮੁਕਤਸਰ ਸਾਹਿਬ, 21 ਮਈ 2026 : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਘਰੇਲੂ ਝਗੜੇ ਦੇ ਚਲਦਿਆਂ ਨਹਿਰ ਵਿਚ ਛਾਲ ਮਾਰਨ ਵਾਲੇ ਪੁੱਤਰ ਨੂੰ ਬਚਾਉਣ ਗਿਆ ਪਿਤਾ ਵੀ ਡੁੱਬ ਗਿਆ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ `ਚ ਬੁੱਧਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਸਾਹਮਣੇ ਸਬਜ਼ੀ ਮੰਡੀ `ਚ ਰੇਹੜੀ `ਲਾਉਣ ਵਾਲੇ ਪਿਓ-ਪੁੱਤ ਵਿਚਕਾਰ ਹੋਏ ਝਗੜੇ ਤੋਂ ਬਾਅਦ ਪੁੱਤ ਨੇ ਗੁੱਸੇ `ਚ ਸਰਹਿੰਦ ਫੀਡਰ ਨਹਿਰ `ਚ ਛਾਲ ਮਾਰ ਦਿੱਤੀ । ਪੁੱਤ ਨੂੰ ਡੁੱਬਦਾ ਦੇਖ ਪਿਓ ਨੇ ਵੀ ਉਸ ਨੂੰ ਬਚਾਉਣ ਲਈ ਨਹਿਰ `ਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਤੇਜ਼ ਵਹਾਅ `ਚ ਦੋਵੇਂ ਲਾਪਤਾ ਹੋ ਗਏ। ਘਟਨਾ ਸਵੇਰੇ ਕਰੀਬ 10 ਵਜੇ ਦੀ ਹੈ। ਲਾਪਤਾ ਪਿਓ-ਪੁੱਤ ਦੀ ਪਛਾਣ ਦਸਮੇਸ਼ ਨਗਰ ਦੇ ਰਹਿਣ ਵਾਲੇ ਬੱਗਾ ਸਿੰਘ (25) ਅਤੇ ਉਸ ਦੇ ਪਿਤਾ ਮੱਖਣ ਸਿੰਘ ਵਜੋਂ ਹੋਈ ਹੈ। ਦੋਵੇਂ ਸਬਜ਼ੀ ਮੰਡੀ `ਚ ਫਲ-ਸਬਜ਼ੀ ਦੀ ਰੇਹੜੀ ਲਾਉਂਦੇ ਸਨ । ਪਿਤਾ ਦੀ ਝਿੜਕ ਤੋਂ ਗੁੱਸੇ ਵਿਚ ਆ ਪੁੱਤਰ ਨੇ ਮਾਰ ਦਿੱਤੀ ਨਹਿਰ ਵਿਚ ਛਾਲ ਪਰਿਵਾਰ ਦੇ ਜਾਣਕਾਰ ਜਗਸੀਰ ਸਿੰਘ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਦੋਵਾਂ ਨੇ ਜਿ਼ਆਦਾ ਫਲ-ਸਬਜ਼ੀ ਖਰੀਦ ਲਏ ਸੀ, ਜੋ ਖਰਾਬ ਨਿਕਲ ਗਏ । ਬੁੱਧਵਾਰ ਸਵੇਰੇ ਇਸੇ ਗੱਲ ਨੂੰ ਲੈ ਕੇ ਮੱਖਣ ਸਿੰਘ ਨੇ ਆਪਣੇ ਪੁੱਤ ਬੱਗਾ ਸਿੰਘ ਨੂੰ ਝਿੜਕ ਦਿੱਤਾ । ਝਿੜਕ ਤੋਂ ਨਾਰਾਜ਼ ਹੋ ਕੇ ਬੱਗਾ ਸਿੰਘ ਗੁੱਸੇ `ਚ ਘਰੋਂ ਨਿਕਲਿਆ ਅਤੇ ਸਰਹਿੰਦ ਫੀਡਰ ਨਹਿਰ `ਚ ਛਾਲ ਮਾਰ ਦਿੱਤੀ । ਪੁੱਤ ਨੂੰ ਡੁੱਬਦਾ ਦੇਖ ਮੱਖਣ ਸਿੰਘ ਨੇ ਵੀ ਬਿਨਾਂ ਕੁਝ ਸੋਚੇ ਨਹਿਰ ਵਿਚ ਛਾਲ ਮਾਰ ਦਿੱਤੀ । ਦੇਖਦੇ ਹੀ ਦੇਖਦੇ ਦੋਵੇਂ ਪਾਣੀ ਦੇ ਤੇਜ਼ ਵਹਾਅ `ਚ ਰੁੜ੍ਹ ਗਏ। ਸੂਚਨਾ ਮਿਲਦੇ ਸਾਰ ਹੀ ਥਾਣਾ ਬਰੀਵਾਲਾ ਦੀ ਪੁਲਸ ਮੌਕੇ `ਤੇ ਪਹੁੰਚੀ । ਬੱਗਾ ਸਿੰਘ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਇਕ ਛੋਟਾ ਬੱਚਾ ਵੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Related Post

Instagram