post

Jasbeer Singh

(Chief Editor)

Punjab

ਫਾਜਿਲਕਾ ਪੁਲਸ ਨੇ ਇਕ ਹੈਂਡ ਗ੍ਰੇਨੇਡ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

post-img

ਫਾਜਿਲਕਾ ਪੁਲਸ ਨੇ ਇਕ ਹੈਂਡ ਗ੍ਰੇਨੇਡ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ ਫਾਜ਼ਿਲਕਾ, 20 ਮਈ 2026 : ਪੰਜਾਬ ਦੇ ਜਿਲਾ ਫਾਜਿਲਕਾ ਦੀ ਪੁਲਸ ਨੇ ਅੱਜ ਇਕ ਹੈਂਡ ਗ੍ਰੇਨੇਡ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੌਣ ਹਨ ਤਿੰਨੋ ਜਣੇ ਮਿਲੀ ਜਾਣਕਾਰੀ ਮੁਤਾਬਕ ਸਰਹੱਦੀ ਜਿ਼ਲ੍ਹੇ ਫ਼ਾਜਿ਼ਲਕਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਜਿ਼ਲ੍ਹਾ ਪੁਲਸ ਵਲੋਂ ਜਦੋਂ ਗੁਪਤ ਸੂਚਨਾ ਦੇ ਆਧਾਰ `ਤੇ ਤਿੰਨ ਨੌਜਵਾਨਾਂ ਨੂੰ ਇੱਕ ਜਿੰਦਾ ਹੈਂਡ ਗ੍ਰੇਨੇਡ ਸਣੇ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਦੀ ਪਛਾਣ ਲਖਵੀਰ ਸਿੰਘ ਉਰਫ਼ ਮੰਗਾ ਪੁੱਤਰ ਸੁਖਦੇਵ ਸਿੰਘ ਵਾਸੀ ਲੱਖੋ ਵਾਲੀ, ਗੁਰਪਿੰਦਰ ਸਿੰਘ ਉਰਫ਼ ਮੰਨਾ ਪੁੱਤਰ ਸਰਬਜੀਤ ਸਿੰਘ ਵਾਸੀ ਚੱਕ ਪੱਖੀ ਅਤੇ ਸੇਖਵਿੰਦਰ ਸਿੰਘ ਉਰਫ਼ ਲੱਬੀ ਪੁੱਤਰ ਲਸ਼ਮਣ ਸਿੰਘ ਵਾਸੀ ਲੱਖੋ ਵਾਲੀ ਸ਼ਾਮਲ ਹਨ। ਪੁਲਸ ਦੀ ਇਸ ਮੁਸਤੈਦੀ ਸਦਕਾ ਸੂਬੇ ਵਿੱਚ ਕੋਈ ਵੱਡੀ ਅੱਤਵਾਦੀ ਜਾਂ ਅਪਰਾਧਿਕ ਵਾਰਦਾਤ ਹੋਣੋਂ ਟਲ ਗਈ ਹੈ। ਕੀ ਜਾਣਕਾਰੀ ਦਿੱਤੀ ਇੰਸਪੈਕਟਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਥਾਣਾ ਅਰਨੀਵਾਲਾ ਦੇ ਐੱਸ. ਐੱਚ. ਓ. ਰਣਜੀਤ ਸਿੰਘ ਨੂੰ ਇੱਕ ਖ਼ਾਸ ਮੁਖ਼ਬਰ ਨੇ ਪੁਖ਼ਤਾ ਇਤਲਾਹ ਦਿੱਤੀ ਸੀ ਕਿ ਇਲਾਕੇ ਦੇ ਤਿੰਨ ਨੌਜਵਾਨ ਕਿਸੇ ਖ਼ਤਰਨਾਕ ਮਿਸ਼ਨ `ਤੇ ਕੰਮ ਕਰ ਰਹੇ ਹਨ। ਮੁਖ਼ਬਰ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੇ ਕਿਸੇ ਨਾ-ਮਾਲੂਮ ਸ਼ੱਕੀ ਵਿਅਕਤੀ ਤੋਂ ਇੱਕ ਜਿੰਦਾ ਹੈਂਡ ਗ੍ਰੇਨੇਡ ਮੰਗਵਾ ਕੇ ਆਪਣੇ ਕੋਲ ਸਟਾਕ ਕੀਤਾ ਹੋਇਆ ਹੈ। ਉਹ ਇਸ ਗ੍ਰੇਨੇਡ ਦੀ ਵਰਤੋਂ ਕਿੱਥੇ ਅਤੇ ਕਦੋਂ ਕਰਨੀ ਹੈ, ਇਸ ਸਬੰਧੀ ਆਪਣੇ ਆਕਾਵਾਂ ਦੇ ਫ਼ੋਨ ਦੀ ਉਡੀਕ ਵਿੱਚ ਸਨ। ਸੂਚਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਬਿਨਾਂ ਸਮਾਂ ਗਵਾਏ ਤੁਰੰਤ ਰੇਡ ਕਰਕੇ ਤਿੰਨਾਂ ਨੂੰ ਘੇਰਾਬੰਦੀ ਕਰਕੇ ਦਬੋਚ ਲਿਆ ਅਤੇ ਤਲਾਸ਼ੀ ਦੌਰਾਨ ਇਨ੍ਹਾਂ ਦੇ ਕਬਜ਼ੇ ਵਿੱਚੋਂ ਖ਼ਤਰਨਾਕ ਜਿੰਦਾ ਹੈਂਡ ਗ੍ਰੇਨੇਡ ਬਰਾਮਦ ਕੀਤਾ। ਤਿੰਨਾਂ ਵਿਰੁੱਧ ਵਿਸਫੋਟਕ ਪਦਾਰਥ ਐਕਟ ਅਧੀਨ ਕੇਸ ਦਰਜ ਪੁਲਸ ਨੇ ਦੱਸਿਆ ਕਿ ਫ਼ੜੇ ਗਏ ਮੁਲਜ਼ਮਾਂ ਖਿ਼ਲਾਫ਼ ਥਾਣਾ ਅਰਨੀਵਾਲਾ ਵਿਖੇ ਮੁਕੱਦਮਾ ਨੰਬਰ 72 (ਮਿਤੀ 19 ਮਈ) ਤਹਿਤ ਧਾਰਾ 4, 5 ਅਤੇ 6 ਵਿਸਫੋਟਕ ਪਦਾਰਥ ਐਕਟ ਅਧੀਨ ਗੰਭੀਰ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹੈਂਡ ਗ੍ਰੇਨੇਡ ਸਰਹੱਦ ਪਾਰੋਂ ਡਰੋਨ ਰਾਹੀਂ ਆਇਆ ਸੀ ਜਾਂ ਕਿਸੇ ਸਥਾਨਕ ਨੈੱਟਵਰਕ ਰਾਹੀਂ ਅਤੇ ਮੁਲਜ਼ਮਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਕਿਨ੍ਹਾਂ ਦੇਸ਼-ਵਿਰੋਧੀ ਤੱਤਾਂ ਨਾਲ ਜੁੜੇ ਹੋਏ ਹਨ ।

Related Post

Instagram