post

Jasbeer Singh

(Chief Editor)

Punjab

ਕਿਰਾਏਦਾਰ ਮਹਿਲਾ ਨੇ ਮਕਾਨ ਮਾਲਕ ਪੁਰਸ਼ ਤੇ ਲਗਾਏ ਸਰੀਰਕ ਸਬੰਧ ਬਣਾਏ ਦੇ ਦੋਸ਼

post-img

ਕਿਰਾਏਦਾਰ ਮਹਿਲਾ ਨੇ ਮਕਾਨ ਮਾਲਕ ਪੁਰਸ਼ ਤੇ ਲਗਾਏ ਸਰੀਰਕ ਸਬੰਧ ਬਣਾਏ ਦੇ ਦੋਸ਼ ਮੋਹਾਲੀ, 25 ਮਾਰਚ 2026 2026 : ਪੰਜਾਬ ਦੇ ਜਿ਼ਲਾ ਮੋਹਾਲੀ ਵਿਖੇ ਇਕ ਕਿਰਾਏਦਾਰ ਮਹਿਲਾ ਵਲੋਂ ਮਕਾਨ ਮਾਲਕ ਪੁਰਸ਼ ਤੇ ਉਸਦੀ ਧੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਗਾਏ ਹਨ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਫੇਜ-2 ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਮਹਿਲਾ ਨੇ ਮਕਾਨ ਮਾਲਕ ਤੇ ਕਾਂਗਰਸੀ ਆਗੂ ਰਾਜਾ ਤੇ ਗੰਭੀਰ ਦੋਸ਼ ਲਗਾਏ ਹਨ ਕਿ ਉਸ ਵਲੋਂ ਉਸਦੀ ਧੀ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ ਗਏ ਹਨ। ਦੱਸਣਯੋਗ ਹੈ ਕਿ ਕਿਰਾਏਦਾਰ ਮਹਿਲਾ ਵਲੋਂ ਮੁੱਖ ਮੰਤਰੀ ਪੰਜਾਬ ਅਤੇ ਡੀ. ਜੀ. ਪੀ. ਪੰਜਾਬ ਨੂੰ ਕਾਰਵਾਈ ਲਈ ਇਕ ਸਿ਼ਕਾਇਤ ਵੀ ਭੇਜੀ ਗਈ ਹੈ। ਕੀ ਆਖਿਆ ਗਿਆ ਹੈ ਸਿ਼ਕਾਇਤ ਵਿਚ ਜਾਣਕਾਰੀ ਮੁਤਾਬਕ ਮਹਿਲਾ ਕਿਰਾਏਦਾਰ ਵਲੋਂ ਜੋ ਸਿ਼ਕਾਇਤ ਮੁੱਖ ਮੰਤਰੀ ਤੇ ਡੀ. ਜੀ. ਪੀ. ਪੰਜਾਬ ਨੂੰ ਭੇਜੀ ਗਈ ਹੈ ਵਿਚ ਆਖਿਆ ਗਿਆ ਹੈ ਕਿ ਉਹ ਅਤੇ ਉਸਦਾ ਪਰਿਵਾਰ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹਨ ਅਤੇ ਕਿਰਾਇਆ ਵੀ ਲਗਾਤਾਰ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਮਕਾਨ ਮਾਲਕ ਵਲੋਂ ਉਨ੍ਹਾਂ ਨੂੰ ਕਥਿਤ ਤੌਰ ਤੇ ਤੰਗ ਕੀਤਾ ਜਾ ਰਿਹਾ ਹੈ । ਔਰਤ ਮੁਤਾਬਕ ਪਹਿਲਾਂ ਉਸਦੀ ਧੀ ਨੂੰ ਵਰਗਲਾ ਕੇ ਉਸਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ ਤੇ ਬਾਅਦ ਵਿੱਚ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਉਸਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਰਿਵਾਰ ‘ਤੇ ਘਰ ਖਾਲੀ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ । ਕੀ ਆਖਿਆ ਮਕਾਨ ਮਾਲਕ ਨੇ ਉਪਰੋਕਤ ਮਾਮਲੇ ਸਬੰਧੀ ਮਕਾਨ ਮਾਲਕ ਨੇ ਉਸ ਤੇ ਲੱਗੇ ਦੋਸ਼ਾਂ ਨੂੰ ਮੁੱਢੋ ਨਕਾਰਦਿਆਂ ਕਿਹਾ ਕਿ ਉਕਤ ਔਰਤ ਨੂੰ ਮਕਾਨ ਕਿਰਾਏ ਦਿੱਤਾ ਸੀ, ਉਸਨੇ ਉਸ ਘਰ ‘ਚ ਇੱਕ ਪੀ. ਜੀ. ਖੋਲ੍ਹ ਦਿੱਤਾ ਅਤੇ ਮੁੰਡਿਆਂ ਨੂੰ ਰੱਖ ਕੇ ਕਿਰਾਇਆ ਵਸੂਲਿਆ ਜਾਂਦਾ ਹੈ । ਜਦੋਂ ਉਸਨੂੰ ਇਸ ਬਾਰੇ ਪਤਾ ਲੱਗਿਆ ਅਤੇ ਉਸਨੇ ਵਿਰੋਧ ਕੀਤਾ ਤਾਂ ਔਰਤ ਨੇ ਉਸ ‘ਤੇ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ । ਕਿਰਾਏਦਾਰ ਮਹਿਲਾ ਨੇ ਕੀ ਆਖਿਆ ਮੋਹਾਲੀ ਵਿਖੇ ਕਿਰਾਏਦਾਰ ਔਰਤ ਨੇ ਕਿਹਾ ਕਿ ਮਕਾਨ ਦਾ ਕਿਰਾਇਆ ਜ਼ਿਆਦਾ ਹੋਣ ਕਰਕੇ ਉਨ੍ਹਾਂ ਨੇ ਇਕ ਕਮਰਾ ਮਕਾਨ ਮਾਲਕ ਦੀ ਮਰਜੀ ਦੇ ਨਾਲ ਕਿਰਾਏ ‘ਤੇ ਦਿੱਤਾ ਸੀ।

Related Post

Instagram