post

Admin

(Chief Editor)

National

ਗ੍ਰੇਟਰ ਨੋਇਡਾ ਵਿੱਚ ਇਮਾਰਤ ਦੀ 9ਵੀਂ ਮੰਜਿ਼ਲ `ਤੇ ਲੱਗੀ ਅੱਗ

post-img

ਗ੍ਰੇਟਰ ਨੋਇਡਾ ਵਿੱਚ ਇਮਾਰਤ ਦੀ 9ਵੀਂ ਮੰਜਿ਼ਲ `ਤੇ ਲੱਗੀ ਅੱਗ

ਨੋਇਡਾ, 25 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਅੱਜ ਇਕ ਬਹੁ-ਮੰਜਿਲਾ ਬਿਲਡਿੰਗ ਦੀ 9ਵੀਂ ਮੰਜਿ਼ਲ ਨੂੰ ਅਚਾਨਕ ਅੱਗ ਲੱਗ (Fire broke out) ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਬਿਲਡਿੰਗ ਵਿਚ ਅੱਗ ਲੱਗਣ 'ਤੇ ਦਿੱਤੀ ਗਈ ਸੀ ਫਾਇਰ ਬ੍ਰਿਗੇਡ ਨੂੰ ਸੂਚਨਾ

ਗ੍ਰੇਟਰ ਨੋਇਡਾ (Greater Noida) ਦੇ ਬਿਸਰਖ ਥਾਣਾ ਖੇਤਰ ਵਿੱਚ ਇੱਕ ਕਮਰਸ਼ੀਅਲ ਬਿਲਡਿੰਗ ਦੀ 9ਵੀਂ ਮੰਜਿ਼ਲ `ਤੇ ਅੱਗ ਲੱਗਣ ਕਾਰਨ ਅਫਰਾ-ਤਫਰੀ ਮਚ ਗਈ । ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ । ਇਸ ਤੋਂ ਬਾਅਦ ਮੌਕੇ `ਤੇ ਫਾਇਰ ਬ੍ਰਿਗੇਡ (Fire brigade) ਦੀਆਂ ਕਰੀਬ ਅੱਧਾ ਦਰਜਨ ਗੱਡੀਆਂ ਪਹੁੰਚੀਆਂ । ਉਨ੍ਹਾਂ ਨੇ ਕੜੀ ਮਸ਼ੱਕਤ ਤੋਂ ਬਾਅਦ ਹਾਲਾਤ `ਤੇ ਕਾਬੂ ਪਾਇਆ । ਦਰਅਸਲ ਬਿਲਡਿੰਗ ਦੀ ਉਚਾਈ ਜਿਆਦਾ ਹੋਣ ਕਾਰਨ ਫਾਇਰ ਕਰਮਚਾਰੀਆਂ ਨੇ ਹਾਈਡ੍ਰੌਲਿਕ ਮਸ਼ੀਨ ਦੀ ਵਰਤੋਂ ਕੀਤੀ । ਫਾਇਰ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਦਫ਼ਤਰ ਦੇ ਅੰਦਰ ਕੁਝ ਲੋਕ ਫਸੇ ਹੋਏ ਹਨ। ਅੱਗ ਬੁੱਝਣ `ਤੇ ਪਤਾ ਲੱਗਿਆ ਕਿ ਦਫ਼ਤਰ ਵਿੱਚ ਕੋਈ ਨਹੀਂ ਸੀ, ਇਸ ਘਟਨਾ ਵਿੱਚ ਚੀਫ਼ ਫਾਇਰ ਅਫ਼ਸਰ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ।

ਕੀ ਜਾਣਕਾਰੀ ਦਿੱਤੀ ਚੀਫ ਫਾਇਰ ਅਫਸਰ ਨੇ

ਚੀਫ਼ ਫਾਇਰ ਅਫ਼ਸਰ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ ਕਿ ਅੱਜ ਵੀਰਵਾਰ ਨੂੰ ਗੋਲਡਨ ਸ਼ਾਪਿੰਗ ਕੰਪਲੈਕਸ ਦੇ ਪਿੱਛੇ ਦਫ਼ਤਰ ਵਿੱਚ ਅੱਗ ਲੱਗਣ ਦੀ ਸੂਚਨਾ `ਤੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਫਾਇਰ ਸਰਵਿਸ ਯੂਨਿਟ ਰਵਾਨਾ ਕੀਤੇ ਗਏ, ਅੱਗ ਨੌਵੀਂ ਮੰਜ਼ਿਲ `ਤੇ ਲੱਗੀ ਸੀ । ਉਨ੍ਹਾਂ ਨੇ ਦੱਸਿਆ ਕਿ ਥਾਣਾ ਖੇਤਰ ਬਿਸਰਖ ਦੇ ਗੋਲਡਨ ਆਈ ਟਾਵਰ-3 ਟੈਗ ਜ਼ੋਨ-4 ਵਿੱਚ 9ਵੀਂ ਮੰਜਿਲ `ਤੇ ਬਣੇ ਦਫ਼ਤਰ ਵਿੱਚ ਸ਼ਾਰਟ ਸਰਕਟ (Short circuit) ਹੋਣ ਕਾਰਨ ਅੱਗ ਲੱਗ ਗਈ ਸੀ, ਜਿਸ ਨੂੰ ਫਾਇਰ ਸਰਵਿਸ ਦੀ ਮਦਦ ਨਾਲ ਬੁਝਾ ਦਿੱਤਾ ਗਿਆ ਹੈ । ਫਾਇਰ ਸਰਵਿਸ ਦੀਆਂ ਪੰਜ ਯੂਨਿਟਾਂ ਮੌਕੇ `ਤੇ ਭੇਜੀਆਂ ਗਈਆਂ ਸਨ । ਅੱਗ ਸ਼ਾਰਟ ਸਰਕਟ ਕਾਰਨ ਬਿਲਡਿੰਗ ਦੀ ਨੌਵੀਂ ਮੰਜ਼ਿਲ `ਤੇ ਲੱਗੀ ਸੀ । ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ।

Related Post

Instagram