post

Jasbeer Singh

(Chief Editor)

Patiala News

ਵਿਦਿਆਰਥੀਆਂ, ਪੁਲਿਸ ਫੈਕਟਰੀ ਵਰਕਰਾਂ ਨੂੰ ਫਸਟ ਏਡ ਟ੍ਰੇਨਿੰਗ ਦਿੱਤੀ ਜਾਵੇਗੀ

post-img

ਵਿਦਿਆਰਥੀਆਂ, ਪੁਲਿਸ ਫੈਕਟਰੀ ਵਰਕਰਾਂ ਨੂੰ ਫਸਟ ਏਡ ਟ੍ਰੇਨਿੰਗ ਦਿੱਤੀ ਜਾਵੇਗੀ ਪਟਿਆਲਾ, 4 ਜੁਲਾਈ 2025 : ਵੱਧ ਰਹੀਆਂ ਜੰਗਾਂ ਅਤੇ ਆਪਦਾਵਾਂ ਕਾਰਨ, ਮੌਕੇ ਤੇ ਤੁਰੰਤ ਠੀਕ ਫਸਟ ਏਡ, ਨਾ ਮਿਲਣ ਕਾਰਨ, ਹਜ਼ਾਰਾਂ ਲੱਖਾਂ ਲੋਕਾਂ ਦੀਆਂ ਮੌਤਾਂ, ਘਰਾਂ, ਸੜਕਾਂ, ਕੰਮ ਵਾਲੀਆਂ ਥਾਵਾਂ ਆਦਿ ਵਿਖੇ ਹੋ ਰਹੀਆਂ ਹਨ। ਜਦਕਿ ਮੌਕੇ ਤੇ ਠੀਕ ਢੰਗ ਤਰੀਕਿਆ ਨਾਲ ਦਿੱਤੀ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆਵਾਂ, ਮਰਦੇ ਜਾਂ ਮਰ ਚੁੱਕੇ ਇਨਸਾਨਾਂ ਨੂੰ ਬਚਾ ਸਕਦੀਆਂ ਹਨ, ਇਸੇ ਉਦੇਸ਼ ਨੂੰ ਲੈਕੇ, ਪੀੜਤਾਂ ਦੇ ਮਦਦਗਾਰ ਦੋਸਤ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਜੀ ਨੂੰ ਬੇਨਤੀ ਪੱਤਰ ਭੇਜਿਆ ਕਿ ਉਨ੍ਹਾਂ ਵਲੋਂ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ ਨੂੰ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿਉਂਕਿ ਅਚਾਨਕ ਹੋਣ ਵਾਲੀਆਂ ਮੌਤਾਂ, ਉਸਦੇ ਪਰਿਵਾਰਕ ਮੈਂਬਰਾਂ ਲਈ ਸਦੀਵੀ ਤਬਾਹੀਆਂ ਲਿਆਉਂਦੀਆਂ ਹਨ। ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀਮਤੀ ਪ੍ਰੀਤੀ ਯਾਦਵ, ਆਈ ਏ ਐਸ ਵਲੋਂ ਇਸ ਪੱਤਰ ਦੀਆਂ ਕਾਪੀਆਂ ਸੀਨੀਅਰ ਕਪਤਾਨ ਪੁਲਿਸ ਪਟਿਆਲਾ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਐਲੀਮੈਂਟਰੀ ਪਟਿਆਲਾ, ਜਰਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ, ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ, ਸਿਵਲ ਸਰਜਨ ਨੂੰ ਭੇਜਕੇ ਹੁਕਮ ਦਿੱਤੇ ਹਨ ਕਿ ਵੱਧਦੇ ਤਬਾਹੀ ਦੇ ਹਾਲਾਤਾਂ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਨੋਜਵਾਨਾਂ ਅਤੇ ਕਰਮਚਾਰੀਆਂ ਨੂੰ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣ। ਕਾਕਾ ਰਾਮ ਵਰਮਾ ਜ਼ੋ ਭਾਰਤੀਯ ਰੈੱਡ ਕਰਾਸ ਸੁਸਾਇਟੀ ਵਿਖੇ 2012 ਤੱਕ ਬਤੋਰ ਜ਼ਿਲਾ ਟ੍ਰੇਨਿੰਗ ਸੁਪਰਵਾਈਜ਼ਰ ਵਜੋਂ ਸੇਵਾ ਕਰਦੇ ਰਹੇ ਅਤੇ 2012 ਤੋਂ ਆਪਣੀ ਪੱਧਰ ਤੇ ਇਹ ਟ੍ਰੇਨਿੰਗ ਮੁਫਤ ਵਿੱਚ ਦੇ ਰਹੇ ਹਨ, ਨੇ ਕਿਹਾ ਕਿ ਸੇਵਾ ਮੁਕਤ ਹੋਣ ਦਾ ਭਾਵ, ਆਪਣੇ ਗਿਆਨ, ਤਜਰਬੇ ਰਾਹੀਂ ਆਪਣੇ ਦੇਸ਼, ਸਮਾਜ, ਖੇਤਰ ਵਿੱਚ ਆਪਣੇ ਗਿਆਨ ਵੰਡਕੇ, ਆਪਣੇ ਦੇਸ਼, ਸਮਾਜ ਨੂੰ ਸਿਹਤਮੰਦ, ਸੁਰੱਖਿਅਤ, ਖੁਸ਼ਹਾਲ ਉੱਨਤ ਕਰਨ ਲਈ, ਮਰਦੇ ਦਮ ਤੱਕ ਯਤਨ ਕਰਨੇ ਚਾਹੀਦੇ ਹਨ। ਕਿਉਂਕਿ ਸਾਡਾ ਦੇਸ਼, ਧਰਤੀ ਮਾਂ, ਸਰਕਾਰਾਂ ਸਾਡੀ ਸਿਹਤ, ਸੁਰੱਖਿਆ, ਸਨਮਾਨ, ਖੁਸ਼ਹਾਲੀ, ਉਨਤੀ ਲਈ ਸੱਭ ਕੁਝ ਦੇ ਰਹੇ ਹਨ।

Related Post