post

Admin

(Chief Editor)

National

ਅਜੀਤ ਪਵਾਰ ਜਹਾਜ਼ ਹਾਦਸੇ ਦੀ ਪਹਿਲੀ ਰਿਪੋਰਟ ਹੋਵੇਗੀ 28 ਤੱਕ ਜਾਰੀ

post-img

ਅਜੀਤ ਪਵਾਰ ਜਹਾਜ਼ ਹਾਦਸੇ ਦੀ ਪਹਿਲੀ ਰਿਪੋਰਟ ਹੋਵੇਗੀ 28 ਤੱਕ ਜਾਰੀ ਪੁਣੇ, 23 ਫਰਵਰੀ 206 : ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਕਿਹਾ ਹੈ ਅਜੀਤ ਪਵਾਰ ਜਹਾਜ਼ ਹਾਦਸੇ ਦੀ ਮੁੱਢਲੀ ਰਿਪੋਰਟ 28 ਫਰਵਰੀ ਨੂੰ ਜਾਂ ਉਸ ਤੋਂ ਪਹਿਲਾਂ ਜਾਰੀ ਕੀਤੀ ਜਾਵੇਗੀ । ਕੀ ਮਾਮਲਾ ਹੈ ਅਜੀਤ ਪਵਾਰ ਜਹਾਜ਼ ਹਾਦਸਾ ਰਾਸ਼ਟਰਵਾਦੀ ਕਾਂਗਰ ਪਾਰਟੀ ਨੇਤਾ ਅਜੀਤ ਪਵਾਰ ਅਤੇ 4 ਹੋਰ ਲੋਕਾਂ ਜਿਨ੍ਹਾਂ ਦੀ 28 ਜਨਵਰੀ ਨੂੰ ਬਾਰਾਮਤੀ ਹਵਾਈ ਅੱਡੇ ਦੇ ਨੇੜੇ ਇਕ ਜਹਾਜ਼ ਹਾਦਸੇ `ਚ ਮੌਤ ਹੋ ਗਈ ਸੀ। ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਵਿਧਾਇਕ ਅਤੇ ਸ਼ਰਦ ਪਵਾਰ ਦੇ ਭਤੀਜੇ ਰੋਹਿਤ ਪਵਾਰ ਨੇ ਪ੍ਰੈੱਸ ਕਾਨਫਰੰਸ ਕਰ ਕੇ ਜਹਾਜ਼ ਕੰਪਨੀ ਨਾਲ ਜੁੜੀਆਂ ਕੁਝ ਬੇਨਿਯਮੀਆਂ ਅਤੇ ਹੋਰ ਤਕਨੀਕੀ ਖਾਮੀਆਂ ਦਾ ਦਾਅਵਾ ਕੀਤਾ ਸੀ । ੋਸ਼ਰਦ ਪਵਾਰ ਨੇ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੀ ਮੰਗ ਕੀਤੀ ਸੀ ਸ਼ਰਦ ਪਵਾਰ ਜਿਨ੍ਹਾਂ ਨੇ ਅਜੀਤ ਪਵਾਰ ਜਹਾਜ਼ ਹਾਦਸੇ ਵਿਚ ਸਾਜਿ਼ਸ਼ ਦਾ ਵੀ ਖਦਸ਼ਾ` ਪ੍ਰਗਟਾਇਆ ਸੀ ਨੇ ਕਰਜਤ-ਜਾਮਖੇੜ ਤੋਂ ਵਿਧਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਹਾਦਸੇ ਦੀ ਜਾਂਚ ਪੂਰੀ ਹੋਣ ਤੱਕ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਿਹਾ ਜਾਵੇ।

Related Post

Instagram