ਸੰਘਣੀ ਧੁੰਦ ਕਾਰਨ ਵਾਪਰੇ ਸੜਕੀ ਹਾਦਸਿਆਂ ਵਿਚ ਪੰਜ ਦੀ ਮੌਤ ਕਈ ਜ਼ਖ਼ਮੀ
- by Admin
- January 5, 2026
ਸੰਘਣੀ ਧੁੰਦ ਕਾਰਨ ਵਾਪਰੇ ਸੜਕੀ ਹਾਦਸਿਆਂ ਵਿਚ ਪੰਜ ਦੀ ਮੌਤ ਕਈ ਜ਼ਖ਼ਮੀ ਉਤਰ ਪ੍ਰਦੇਸ਼, 5 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਵਿਚ ਵੀ ਪੈ ਰਹੀ ਸੰਘਣੀ ਧੁੰਦ ਦੇ ਚਲਦਿਆਂ 9 ਵਾਹਨਾਂ ਦੇ ਆਪਸ ਵਿਚ ਟਕਰਾਉਣ ਕਾਰਨ ਪੰਜ ਦੀ ਮੌਤ ਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ । ਦੋ ਪਹੀਆ ਵਾਹਨ ਤੇ ਚਾਰ ਪਹੀਆ ਵਾਹਨ ਨਾਲ ਟਕਰਾਉਣ ਕਾਰਨ ਮਾਂ ਪੁੱਤ ਜ਼ਖ਼ਮੀ ਮੁਜ਼ੱਫ਼ਰਨਗਰ ਵਿਖੇ ਧੁੰਦ ਕਾਰਨ ਹਾਈਵੇਅ ਤੇ ਇੱਕ ਮੋਟਰ ਸਾਈ ਕਸ ਵਾਰ ਮਾਂ ਪੁੱਤ ਪਿੱਛੇ ਤੋਂ ਆ ਰਹੀ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਗਏ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । ਇਸੇ ਤਰ੍ਹਾਂ ਨਈ ਮੰਡੀ ਥਾਣਾ ਖੇਤਰ ਵਿੱਚ ਵਾਪਰੇ ਇਸ ਹਾਦਸੇ ਵਿੱਚ ਇੱਕ ਮਾਂ, ਪਿਤਾ ਅਤੇ ਧੀ ਦੀ ਮੌਤ ਹੋ ਗਈ । ਪੁੱਤਰ ਗੰਭੀਰ ਜ਼ਖ਼ਮੀ ਹੈ । ਮ੍ਰਿਤਕਾਂ ਦੀ ਪਛਾਣ ਸੋਨੂੰ (38), ਉਸ ਦੀ ਪਤਨੀ ਰਾਧਿਕਾ (27) ਅਤੇ ਧੀ ਰੀਆ (10) ਵਜੋਂ ਹੋਈ ਹੈ, ਜੋ ਕਿ ਜਡੌਦਾ ਪਿੰਡ ਦੇ ਵਸਨੀਕ ਸਨ । ਉਨ੍ਹਾਂ ਦਾ ਪੁੱਤਰ ਕੱਲੂ (6) ਜ਼ਖ਼ਮੀ ਹੋ ਗਿਆ । ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਅੱਧਾ ਦਰਜਨ ਹੋਰ ਜ਼ਖ਼ਮੀ ਇਸੇ ਤਰ੍ਹਾਂ ਆਗਰਾ ਵਿਖੇ ਵੀ ਧੁੰਦ ਕਾਰਨ ਇਰਾਦਤ ਨਗਰ ਥਾਣਾ ਖੇਤਰ ਵਿੱਚ ਆਗਰਾ-ਗਵਾਲੀਅਰ ਸੜਕ ਤੇ ਸੱਤ ਵਾਹਨ ਆਪਸ ਵਿੱਚ ਟਕਰਾ ਗਏ । ਖਾਰੀ ਨਦੀ ਦੇ ਨੇੜੇ ਘੱਟ ਦ੍ਰਿਸ਼ਟੀ ਕਾਰਨ, ਪੰਜ ਟਰੱਕ ਅਤੇ ਦੋ ਕਾਰਾਂ ਇੱਕ ਤੋਂ ਬਾਅਦ ਇੱਕ ਟਕਰਾ ਗਈਆਂ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਅੱਧਾ ਦਰਜਨ ਹੋਰ ਜ਼ਖ਼ਮੀ ਹੋ ਗਏ ।
