ਕਾਰ ਦੇ ਆਟੋ ਰਿਕਸ਼ਾ ਨਾਲ ਟਕਰਾਉਣ ਕਾਰਨ ਹੋਈ ਪੰਜ ਵਿਅਕਤੀਆਂ ਦੀ ਮੌਤ
- by Jasbeer Singh
- March 27, 2026
ਕਾਰ ਦੇ ਆਟੋ ਰਿਕਸ਼ਾ ਨਾਲ ਟਕਰਾਉਣ ਕਾਰਨ ਹੋਈ ਪੰਜ ਵਿਅਕਤੀਆਂ ਦੀ ਮੌਤ ਮੱਧ ਪ੍ਰਦੇਸ਼, 27 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਸ਼ਹਿਰ ਗਵਾਲੀਅਰ ਵਿਖੇ ਇਕ ਕਾਰ ਦੇ ਆਟੋ ਰਿਕਸ਼ਾ ਨਾਲ ਟਕਰਾਉਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਾਦਸੇ ਵਿਚ ਬੱਚਿਆਂ ਦੇ ਚਾਰ ਹੋਏ ਹਨ ਜ਼ਖ਼ਮੀ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਅੱਜ ਇਕ ਦਰਦਨਾਕ ਹਾਦਸਾ ਵਾਪਰਿਆ। ਪਰਸ਼ੂਰਾਮ ਚੌਰਾਹੇ `ਤੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਦੇ ਇੱਕ ਆਟੋਰਿਕਸ਼ਾ ਨਾਲ ਟਕਰਾਉਣ ਕਾਰਨ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਕੇ `ਤੇ ਹੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ ਚਾਰ ਹੋਰ ਜ਼ਖ਼ਮੀ ਹੋ ਗਏ । ਹਾਦਸਾ ਸ਼ੁੱਕਰਵਾਰ ਸਵੇਰੇ 3 ਵਜੇ ਵਾਪਰਿਆ ਜਦੋਂ ਆਟੋ-ਰਿਕਸ਼ਾ ਮੰਦਰ ਤੋਂ ਸ਼ਰਧਾਲੂ ਲੈ ਕੇ ਵਾਪਸ ਆ ਰਿਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ-ਰਿਕਸ਼ਾ ਇੱਕ ਨਿੰਮ ਦੇ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਨਾਲ ਯਾਤਰੀਆਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ । ਪੁਲਸ ਲੱਗੀ ਹੋਈ ਸੀ ਕਾਰ ਦੇ ਪਿੱਛੇ ਸਥਾਨਕ ਲੋਕਾਂ ਨੇ ਤੁਰੰਤ ਪੁਲਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ । ਟੀਮ ਮੌਕੇ `ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਚਸ਼ਮਦੀਦ ਭੂਰਾ ਦੇ ਅਨੁਸਾਰ ਪੁਲਸ ਸਕਾਰਪੀਓ ਦੇ ਪਿੱਛੇ ਲੱਗੀ ਸੀ । ਜਿਸ ਦੇ ਚੱਲਦੇ ਸਕਾਰਪੀਓ ਚਾਲਕ ਨੇ ਰਫ਼ਤਾਰ ਤੇਜ਼ ਕਰ ਲਈ ਤੇ ਬੱਸ ਸਟੈਂਡ `ਤੇ ਇੱਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਸੀ ।
