ਕੈਨੇਡਾ ਵਿਖੇ ਪੰਜ ਪੰਜਾਬੀ ਕਾਰਗੋ ਚੋਰੀ ਮਾਮਲੇ ਵਿਚ ਕੀਤੇ ਗ੍ਰਿਫ਼ਤਾਰ
- by Jasbeer Singh
- April 30, 2026
ਕੈਨੇਡਾ ਵਿਖੇ ਪੰਜ ਪੰਜਾਬੀ ਕਾਰਗੋ ਚੋਰੀ ਮਾਮਲੇ ਵਿਚ ਕੀਤੇ ਗ੍ਰਿਫ਼ਤਾਰ ਬਰੈਂਪਟਨ, 30 ਅਪ੍ਰੈਲ 2026 : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਪੁਲਸ ਵਲੋਂ ਕਾਰਗੋ ਚੋਰੀ ਦੇ ਮਾਮਲੇ ਵਿਚ ਜਾਂਚ ਤੋਂ ਬਾਅਦ ਪੰਜ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ। ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਕੈੈਨੇਡੀਅਨ ਪੁਲਸ ਵਲੋਂ ਜਿਨ੍ਹਾਂ ਪੰਜ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਬਰੈਂਪਟਨ ਦੇ 21 ਸਾਲਾ ਮਨਵੀਰ ਸਿੰਘ, ਸਰਬਜੀਤ ਸਿੰਘ, 32, ਬਰੈਂਪਟਨ ਦਾ ਰਹਿਣ ਵਾਲਾ, ਦਿਲਖਾਬ ਸਿੰਘ, 21, ਬਰੈਂਪਟਨ ਦਾ ਕਰਨ ਕੁਮਾਰ, 25, ਹੈਮਿਲਟਨ ਦਾ ਰਹਿਣ ਵਾਲਾ ਅਤੇ ਜੈਸਕਵਨ ਮੱਲ੍ਹੀ (23) ਬ੍ਰੈਂਪਟਨ ਦਾ ਰਹਿਣ ਵਾਲਾ ਸ਼ਾਮਲ ਹਨ। ਕੀ ਹੈ ਪੂਰਾ ਮਾਮਲਾ ਪੁਲਸ ਵਲੋਂ ਜਾਰੀ ਜਾਣਕਾਰੀ ਮੁਤਾਬਕ ਉਪਰਕੋਤ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਸਿਰਫ਼ ਚੋਰੀ ਕੀਤਾ ਕਾਰਗੋ ਹੀ ਨਹੀਂ ਬਲਕਿ 20 ਲੱਖ ਡਾਲਰ ਦੀ ਕੀਮਤ ਦੇ ਚੋਰੀ ਹੋਏ ਭੰਗ ਉਤਪਾਦ ਵੀ ਬਰਾਮਦ ਕੀਤੇ ਗਏ ਹਨ । ਕੈਨੇਡੀਅਨ ਪੁਲਸ ਜਿਸ ਵਲੋਂ 15 ਅਪੈ੍ਰਲ 2026 ਨੂੰ ਵਾਪਰੀ ਇਕ ਘਟਨਾ ਆਟੋ ਕਾਰਗੋ ਥੈਫਟ ਯੂਨਿਟ ਦੇ ਅਧਿਕਾਰੀ ਮਿਸੀਸਾਗਾ ਵਿੱਚ ਮੈਕਲਾਫਲਿਨ ਰੋਡ ਅਤੇ ਹਾਈਵੇਅ 401 ਦੇ ਖੇਤਰ ਵਿੱਚ ਜਾਂਚ ਕਰ ਰਹੇ ਸਨ ਤਾਂ ਜਾਂਚ ਦੌਰਾਨ ਪੁਲਸ ਨੂੰ ਇੱਕ ਟ੍ਰੇਲਰ ਮਿਲਿਆ, ਜਿਸਦੀ ਪਹਿਲਾਂ ਨਿਆਗਰਾ ਖੇਤਰ ਤੋਂ ਚੋਰੀ ਹੋਣ ਦੀ ਰਿਪੋਰਟ ਕੀਤੀ ਗਈ ਸੀ । ਇਸ ਟ੍ਰੇਲਰ ਵਿੱਚ ਭੰਗ ਦੇ ਉਤਪਾਦਾਂ ਦੀ ਇੱਕ ਵੱਡੀ ਖੇਪ ਸੀ ਜੋ ਚੋਰੀ ਹੋਣ ਵੇਲੇ ਕਈ ਡਿਸਪੈਂਸਰੀਆਂ ਵੱਲ ਜਾ ਰਹੀ ਸੀ ।ਜਾਂਚਕਰਤਾਵਾਂ ਨੇ ਚੋਰੀ ਹੋਏ ਟ੍ਰੇਲਰ ਨਾਲ ਜੁੜੇ ਕਈ ਵਿਅਕਤੀਆਂ ਦਾ ਪਤਾ ਲਗਾਇਆ ਹੈ । ਬਾਅਦ ਵਿੱਚ ਪੰਜ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
