

ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਪ੍ਰਭਾਵਕ ਨਾਲ ਹੋਈ ਮਾਰਕੁੱਟ ਨਵੀਂ ਦਿੱਲੀ, 15 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੱਂਛਮੀ ਦਿੱਲੀ ਖੇਤਰ ਵਿਚ ਤਿਲਕ ਨਗਰ ਵਿਚ ਸੋਸ਼ਲ ਮੀਡੀਆ ਤੇ ਪਾਈ ਇਕ ਪੋਸਟ ਨੂੰ ਲੈ ਕੇ ਲੋਕਾਂ ਦੇ ਭਾਰੀ ਇਕੱਠ ਨੇ ਸੋਸ਼ਲ ਮੀਡੀਆ ਪ੍ਰਭਾਵਕ ਨਾਲ ਮਾਰਕੁੱਟ ਕੀਤੀ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਵਲੋਂ ਘਟਨਾਕ੍ਰਮ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਸੀ। ਸੋਸ਼ਲ ਮੀਡੀਆ ਤੇ ਕਿਸ ਪੋਸਟ ਕਾਰਨ ਹੋਈ ਪ੍ਰਭਾਵਕ ਨਾਲ ਕੁੱਟਮਾਰ ਪੱਂਛਮੀ ਦਿੱਲੀ ਵਿਚ ਵਾਪਰੀ ਜਿਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਪਾਏ ਜਾਣ ਦੇ ਚਲਦਿਆਂ ਲੋਕਾਂ ਦੇ ਇਕੱਠ ਨੇ ਜਿਸ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਕੁੱਟਮਾਰ ਕੀਤੀ ਵਾਲੀ ਮੁੱਖ ਘਟਨਾ ਵਿਚ ਇੱਕ ਵਿਅਕਤੀ ਨੂੰ ਸੜਕ `ਤੇ ਪਿਆ ਦਿਖਾਇਆ ਗਿਆ ਸੀ ਅਤੇ ਉਸਨੂੰ ਕੁੱਟਿਆ ਜਾ ਰਿਹਾ ਸੀ, ਜਿਸ ਦੀ ਬਾਅਦ ਵਿੱਚ ਪਛਾਣ ਦੀਪਕ ਸ਼ਰਮਾ ਵਜੋਂ ਹੋਈ । ਕੀ ਆਖਿਆ ਡਿਪਟੀ ਕਮਿਸ਼ਨਰ ਆਫ ਪੁਲਸ ਪੱਛਮੀ ਨੇ ਉਕਤ ਸਮੁੱਚੇ ਘਟਨਾਕ੍ਰਮ ਸਬੰਧੀ ਆਖਦਿਆਂ ਡਿਪਟੀ ਕਮਿਸ਼ਨਰ ਆਫ਼ ਪੁਲਸ (ਪੱਛਮੀ) ਵਿਚਿੱਤਰ ਵੀਰ ਨੇ ਕਿਹਾ ਹੈ ਕਿ ਹਮਲਾਵਰਾਂ ਦੀ ਪਛਾਣ ਪ੍ਰਦੀਪ ਢਾਕਾ ਅਤੇ ਉਸਦੇ ਦੋਸਤਾਂ ਵਜੋਂ ਹੋਈ ਹੈ ਅਤੇ ਕਾਨੂੰ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਅਤੇ ਗ੍ਰਿਫ਼ਤਾਰ ਕਰਨ ਲਈ ਇੱਕ ਟੀਮ ਦਾ ਗਠਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਮਾ ਅਤੇ ਢਾਕਾ ਦੋਵੇਂ ਸੋਸ਼ਲ ਮੀਡੀਆ ਪ੍ਰਭਾਵਕ ਹਨ ਅਤੇ ਤਿਲਕ ਨਗਰ ਦੇ ਮਾਲ ਰੋਡ `ਤੇ ਇੱਕ ਜਨਤਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਸਨ ।