July 6, 2024 00:48:42
post

Jasbeer Singh

(Chief Editor)

Sports

ਫੁਟਬਾਲ: ਸਾਬਕਾ ਮਿਡਫੀਲਡਰ ਭੁਪਿੰਦਰ ਰਾਵਤ ਦਾ ਦੇਹਾਂਤ

post-img

ਮਲੇਸ਼ੀਆ ਵਿੱਚ 1969 ਦੇ ਮਰਡੇਕਾ ਫੁਟਬਾਲ ਕੱਪ ਵਿੱਚ ਖੇਡਣ ਵਾਲੇ ਸਾਬਕਾ ਭਾਰਤੀ ਮਿਡਫੀਲਡਰ ਭੁਪਿੰਦਰ ਸਿੰਘ ਰਾਵਤ (85) ਦੀ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੇ ਇਹ ਜਾਣਕਾਰੀ ਦਿੱਤੀ। ਉਹ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਧੀ ਛੱਡ ਗਏ ਹਨ। ਰਾਵਤ ਆਪਣੀ ਚੁਸਤੀ ਅਤੇ ਛੋਟੇ ਕੱਦ ਕਰਕੇ ਵਿਰੋਧੀ ਦੇ ਡਿਫੈਂਸ ਨੂੰ ਪਾਰ ਕਰਨ ਦੀ ਮੁਹਾਰਤ ਕਰਕੇ ਦਰਸ਼ਕਾਂ ਦੇ ਚਹੇਤੇ ਸਨ ਜੋ ਉਨ੍ਹਾਂ ਨੂੰ ‘ਸਕੂਟਰ’ ਕਹਿ ਕੇ ਬੁਲਾਉਂਦੇ ਸਨ। ਏਆਈਐੱਫਐੱਫ ਦੇ ਪ੍ਰਧਾਨ ਕਲਿਆਣ ਚੌਬੇ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, ‘‘ਭੁਪਿੰਦਰ ਸਿੰਘ ਰਾਵਤ ਸ਼ਾਨਦਾਰ ਵਿੰਗਰ ਅਤੇ ਸ਼ਾਨਦਾਰ ਗੋਲ ਸਕੋਰਰ ਸਨ। ਉਨ੍ਹਾਂ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।’’ ਉਨ੍ਹਾਂ ਕਿਹਾ, ‘‘ਮੈਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ।’’ ਰਾਵਤ 1960 ਅਤੇ 1970 ਦੇ ਦਹਾਕੇ ਦੀ ਉਸ ਭਾਰਤੀ ਟੀਮ ਦਾ ਹਿੱਸਾ ਸਨ ਜਿਸ ਨੇ ਪੱਛਮੀ ਆਸਟਰੇਲੀਆ ਨੂੰ ਹਰਾ ਕੇ ਮਰਡੇਕਾ ਕੱਪ ਵਿੱਚ ਸੱਤਵਾਂ ਸਥਾਨ ਹਾਸਲ ਕੀਤਾ ਸੀ। ਉਹ ਘਰੇਲੂ ਫੁਟਬਾਲ ਵਿੱਚ ਦਿੱਲੀ ਗੈਰੀਸਨ, ਗੋਰਖਾ ਬ੍ਰਿਗੇਡ ਤੇ ਮਫਤਲਾਲ ਵਰਗੇ ਕਲੱਬਾਂ ਲਈ ਖੇਡੇ। ਉਨ੍ਹਾਂ ਸੰਤੋਸ਼ ਟਰਾਫੀ ਲਈ ਕੌਮੀ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਮਹਾਰਾਸ਼ਟਰ ਦੀ ਨੁਮਾਇੰਦਗੀ ਕੀਤੀ।

Related Post