ਫੁੱਟਬਾਲ ਖਿਡਾਰੀ ਦੀ ਗਲਾ ਘੋਟ ਕੇ ਹੱਤਿਆ ਕਰਕੇ ਲਾਸ਼ ਖੇਤਾਂ ਵਿਚ ਸੁੱਟੀ
ਜੰਡਿਆਲਾ ਗੁਰੂ, 22 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਅਧੀਨ ਆਉਂਦੇ ਜੰਡਿਆਲਾ ਗੁਰੂ ਦੇ ਪਿੰਡ ਜੱਬੋਵਾਲ ਵਿਖੇ ਇਕ ਨਾਬਾਲਗ ਖਿਡਾਰੀ ਦੀ ਗਲਾ ਘੋਟ ਕੇ ਹਤਿਆ (Murder) ਕਰ ਦਿੱਤੀ ਗਈ ਹੈ ।
ਕੌਣ ਹੈ ਇਹ ਖਿਡਾਰੀ
ਮਿਲੀ ਜਾਣਕਾਰੀ ਜੰਡਿਆਲਾ ਗੁਰੂ ਦੇ ਜਿਸ ਪਿੰਡ ਜੱਬੋਵਾਲ (Jabbowal village) ਵਿਖੇ 13 ਸਾਲਾ ਹੋਣਹਾਰ ਫੁੱਟਬਾਲ ਖਿਡਾਰੀ ਦੀ ਗਲਾ ਘੋਟ ਕੇ ਹੱਤਿਆ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ ਗਿਆ ਸੀ ਦੀ ਪਛਾਣ ਸੇਵਕ ਸਿੰਘ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ 13 ਸਾਲਾ ਸੇਵਕ ਸਿੰਘ ਦੀ ਹਾਲ ਹੀ ਵਿਚ ਅੰਡਰ-14 ਸਟੇਟ ਪੱਧਰੀ ਫੁੱਟਬਾਲ ਟੀਮ ਵਿਚ ਚੋਣ ਵੀ ਹੋਈ ਸੀ । ਉਕਤ ਘਟਨਾ ਨਾਲ ਪੂਰੇ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।
ਕੀ ਦੱਸਿਆ ਡਿਪਟੀ ਸੁਪਰਡੈਂਟ ਆਫ ਪੁਲਸ ਨੇ
ਉਕਤ ਵਾਪਰੇ ਕਤਲ ਦੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਬਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਕੇਸ ਦਰਜ (Case registered) ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ (Raid) ਕੀਤੀ ਜਾ ਰਹੀ ਹੈ । ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਵੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੁਲਸ ਨੂੰ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ ।
