
ਫਾਰੈਂਸਿੰਗ ਜਾਂਚ ਤੋਂ ਲੱਗਿਆ ਪਤੀ ਨੇ ਮਾਰੀ ਬੇਹੋਸ਼ੀ ਦੇ ਟੀਕੇ ਲਗਾ ਲਗਾ ਕੇ ਪਤਨੀ
- by Jasbeer Singh
- October 16, 2025

ਫਾਰੈਂਸਿੰਗ ਜਾਂਚ ਤੋਂ ਲੱਗਿਆ ਪਤੀ ਨੇ ਮਾਰੀ ਬੇਹੋਸ਼ੀ ਦੇ ਟੀਕੇ ਲਗਾ ਲਗਾ ਕੇ ਪਤਨੀ ਕਰਨਾਟਕ, 16 ਅਕਤੂਬਰ 2025 : ਭਾਰਤ ਦੇਸ਼ ਦੇ ਕਰਨਾਟਕ ਵਿਖੇ ਇਕ ਪਤੀ ਨੇ ਆਪਣੀ ਹੀ ਪਤਨੀ ਨੂੰ ਬੇਹੋਸ਼ੀ ਦੇ ਟੀਕੇ ਲਗਾ ਲਗਾ ਕੇ ਮੌਤ ਦੇ ਘਾਟ ਉਤਤਾਰ ਦਿੱਤਾ ਹੈ। ਦੱਸਣਯੋਗ ਹੈ ਕਿ ਕਰਨਾਟਕ ਦੇ ਬੈਂਗਲੁਰੂ ਪੁਲਿਸ ਨੇ ਵਿਕਟੋਰੀਆ ਹਸਪਤਾਲ ਦੇ ਜਨਰਲ ਸਰਜਨ ਡਾ. ਮਹਿੰਦਰ ਰੈਡੀ ਨੂੰ ਉਨ੍ਹਾਂ ਦੀ ਪਤਨੀ ਡਾ. ਕ੍ਰਿਤਿਕਾ ਐਮ. ਰੈਡੀ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਹਿੰਦਰ ਨੇ ਆਪਣੀ ਪਤਨੀ ਨੂੰ ਪ੍ਰੋਪੋਫੋਲ ਨਾਂ ਦੀ ਦਵਾਈ ਦੇ ਕੇ ਮਾਰਿਆ ਹੈ, ਜੋ ਕਿ ਆਮ ਤੌਰ `ਤੇ ਸਿਰਫ ਓਪਰੇਟਿੰਗ ਥੀਏਟਰਾਂ ਵਿੱਚ ਵਰਤੀ ਜਾਂਦੀ ਹੈ। ਕਿਵੇਂ ਆਇਆ ਸਾਰਾ ਮਾਮਲਾ ਸਾਹਮਣੇ ਕ੍ਰਿਤਿਕਾ ਦੀ ਮੌਤ ਨੂੰ ਸ਼ੁਰੂਆਤੀ ਦੌਰ ਵਿਚ ਆਮ ਵਾਂਗ ਮੰਨੇ ਜਾਣ ਦੇੇ ਬਾਵਜੂਦ ਕ੍ਰਿਤੀਕਾ ਦੀ ਭੈਣ ਵਲੋਂ ਸ਼ੱਕ ਪ੍ਰਗਟ ਕੀਤੇ ਜਾਣ ਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਕ੍ਰਿਤਿਕਾ ਦੇ ਕਈ ਅੰਗਾਂ ਵਿੱਚ ਪ੍ਰੋਪੋਫੋਲ ਦੀ ਮੌਜੂਦਗੀ ਪਾਈ ਗਈ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਉਸ ਦੀ ਮੌਤ ਬੇਹੋਸ਼ ਕਰਨ ਵਾਲੀ ਦਵਾਈ ਕਾਰਨ ਹੋਈ ਸੀ। ਕ੍ਰਿਤਿਕਾ ਦੀ ਵੱਡੀ ਭੈਣ ਡਾ. ਨਿਕਿਤਾ ਐਮ. ਰੈਡੀ, ਜੋ ਕਿ ਇੱਕ ਰੇਡੀਓਲੋਜਿਸਟ ਹੈ ਨੇ ਸ਼ੱਕ ਪ੍ਰਗਟ ਕਰਦਿਆਂ ਜਾਂਚ ਦੀ ਮੰਗ ਕੀਤੀ ਸੀ ਤੇ ਲਗਭਗ ਛੇ ਮਹੀਨਿਆਂ ਦੀ ਜਾਂਚ ਤੋਂ ਬਾਅਦ ਇਕ ਫੋਰੈਂਸਿਕ ਸਾਇੰਸ ਲੈਬਾਰਟਰੀ ਰਿਪੋਰਟ ਵਿੱਚ ਕ੍ਰਿਤਿਕਾ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗਿਆ। ਪੁਲਸ ਨੇ ਦਰਜ ਕੀਤਾ ਹੈ ਕਤਲ ਦਾ ਮਾਮਲਾ ਫਾਰੈਂਸਿੰਗ ਜਾਂਚ ਦੀ ਸਾਹਮਣੇ ਆਈ ਰਿਪੋਰਟ ਤੋਂ ਬਾਅਦ ਮਰਾਠਾਹੱਲੀ ਪੁਲਸ ਨੇ ਧਾਰਾ 103 ਦੇ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਅਤੇ ਮਹਿੰਦਰ ਨੂੰ ਉਡੂਪੀ ਦੇ ਮਨੀਪਾਲ ਤੋਂ ਗ੍ਰਿਫ਼ਤਾਰ ਕਰ ਲਿਆ, ਜਿੱਥੇ ਉਹ ਘਟਨਾ ਤੋਂ ਬਾਅਦ ਰਹਿ ਰਿਹਾ ਸੀ। ਉਸ ਦੇ ਖ਼ਿਲਾਫ਼ ਪਹਿਲਾਂ ਹੀ ਇੱਕ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਜਾ ਚੁੱਕਾ ਸੀ ।