post

Jasbeer Singh

(Chief Editor)

National

ਦਿੱਲੀ ਦੰਗੇ ਮਾਮਲੇ ਵਿਚ ਸਾਬਕਾ ਕੌਂਸਲਰ ਤਾਹਿਰ ਹੁਸੈਨ ਦੀ ਜ਼ਮਾਨਤ ਅਰਜ਼ੀ ਰੱਦ

post-img

ਦਿੱਲੀ ਦੰਗੇ ਮਾਮਲੇ ਵਿਚ ਸਾਬਕਾ ਕੌਂਸਲਰ ਤਾਹਿਰ ਹੁਸੈਨ ਦੀ ਜ਼ਮਾਨਤ ਅਰਜ਼ੀ ਰੱਦ ਨਵੀਂ ਦਿੱਲੀ, 31 ਜਨਵਰੀ 2026 : ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਦੰਗਿਆਂ ਦੀ ਕਥਿਤ ਵੱਡੀ ਸਾਜਿ਼ਸ਼ ਦੇ ਮਾਮਲੇ `ਚ ਆਮ ਆਦਮੀ ਪਾਰਟੀ ਦੇ 3 ਸਾਬਕਾ ਕੌਂਸਲਰਾਂ ਤਾਹਿਰ ਹੁਸੈਨ, ਸਲੀਮ ਮਲਿਕ ਤੇ ਅਤਹਰ ਖਾਨ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ । ਜ਼ਮਾਨਤ ਅਰਜ਼ੀਆਂ ਤੇ ਸੁਣਵਾਈ ਵਧੀਕ ਸੈਸ਼ਨ ਜੱਜ ਨੇ ਕੀਤੀ ਵਧੀਕ ਸੈਸ਼ਨ ਜੱਜ ਸਮੀਰ ਬਾਜਪਾਈ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਦੀ ਸੁਣਵਾਈ ਕਰ ਰਹੇ ਸਨ । ਸੁਪਰੀਮ ਕੋਰਟ ਵੱਲੋਂ ਇਸੇ ਮਾਮਲੇ `ਚ 5 ਹੋਰ ਮੁਲਜ਼ਮਾਂ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੇ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ ਸਨ, ਜਿਸ `ਚ ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ `ਤੇ `ਤੇ ਵੀ ਉਹੋ ਜਿਹੇ ਹੀ ਦੋਸ਼ ਹਨ। ਤਿੰਨਾਂ ਤੇ ਕੀ ਦੋਸ਼ ਲੱਗੇ ਸਨ ਇਨ੍ਹਾਂ ਤਿੰਨਾਂ ਮੁਲਜ਼ਮਾਂ `ਤੇ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ. ਏ. ਪੀ. ਏ.) ਤਹਿਤ 2020 ਦੇ ਦੰਗਿਆਂ `ਚ ਕਥਿਤ ਸ਼ਮੂਲੀਅਤ ਦੇ ਦੋਸ਼ ਲਾਏ ਗਏ ਹਨ । ਕਾਲ ਸੈਂਟਰ ਦੇ ਸਾਬਕਾ ਕਰਮਚਾਰੀ ਅਤਹਰ `ਤੇ ਉੱਤਰ-ਪੂਰਬੀ ਦਿੱਲੀ ਦੇ ਚਾਂਦ ਬਾਗ `ਚ ਹੋਏ ਵਿਰੋਧ ਪ੍ਰਦਰਸ਼ਨ ਦੇ ਮੁੱਖ ਪ੍ਰਬੰਧਕਾਂ `ਚੋਂ ਇਕ ਹੋਣ ਅਤੇ ਉੱਥੇ ਕਥਿਤ ਤੌਰ `ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲਾਇਆ ਗਿਆ ਹੈ। ਪੁਲਸ ਦੇ ਵਿਸ਼ੇਸ਼ ਸੈੱਲ ਅਨੁਸਾਰ ਅਤਹਰ ਨੇ ਕਥਿਤ ਤੌਰ `ਤੇ ਗੁਪਤ ਮੀਟਿੰਗਾਂ `ਚ ਭਾਗ ਲਿਆ, ਜਿਸ `ਚ ਉਸ ਨੇ ਕਿਹਾ ਕਿ `ਦਿੱਲੀ ਨੂੰ ਸਾੜਨ ਦਾ ਸਮਾਂ ਆ ਗਿਆ ਹੈ।

Related Post

Instagram