post

Admin

(Chief Editor)

National

ਸਾਬਕਾ ਵਿਧਾਇਕ, ਐਮ. ਪੀ., ਇੰਸਪੈਕਟਰ ਸਮੇਤ 14 ਨੂੰ ਉਮਰ ਕੈਦ

post-img

ਸਾਬਕਾ ਵਿਧਾਇਕ, ਐਮ. ਪੀ., ਇੰਸਪੈਕਟਰ ਸਮੇਤ 14 ਨੂੰ ਉਮਰ ਕੈਦ ਗੁਜਰਾਤ, 30 ਅਗਸਤ 2025 : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਵਿਖੇ ਬਣੀ ਅਹਿਮਦਾਬਾਦ ਸਿਟੀ ਸੈਸ਼ਨ ਕੋਰਟ ਦੀ ਏ. ਸੀ. ਬੀ. ਅਦਾਲਤ ਨੇ 2018 ਦੇ ਬਿਟਕੋਇਨ ਡਕੈਤੀ ਅਤੇ ਅਗ਼ਵਾ ਮਾਮਲੇ ਵਿਚ ਅਪਣਾ ਫ਼ੈਸਲਾ ਸੁਣਾਉਂਦਿਆਂ ਭਾਜਪਾ ਦੇ ਸਾਬਕਾ ਵਿਧਾਇਕ ਨਲਿਨ ਕੋਟਡੀਆ, ਅਮਰੇਲੀ ਦੇ ਸਾਬਕਾ ਐਸਪੀ ਜਗਦੀਸ਼ ਪਟੇਲ, ਸਾਬਕਾ ਪੁਲਿਸ ਇੰਸਪੈਕਟਰ ਅਨੰਤ ਪਟੇਲ ਸਮੇਤ 14 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੀ ਹੈ ਸਮੁੱਚਾ ਮਾਮਲਾ ਸਾਲ 2018 ਵਿਚ ਸੂਰਤ ਦੇ ਬਿਲਡਰ ਸ਼ੈਲੇਸ਼ ਭੱਟ ਨੇ ਦੋਸ਼ ਲਗਾਇਆ ਸੀ ਕਿ ਇੱਕ ਮਾਮਲੇ ਵਿਚ ਪੁੱਛਗਿੱਛ ਦੌਰਾਨ ਅਮਰੇਲੀ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਉਸ ਨੂੰ ਕਿਸੇ ਅਣਜਾਣ ਜਗ੍ਹਾ ’ਤੇ ਬੰਧਕ ਬਣਾ ਲਿਆ ਸੀ ਅਤੇ ਉਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਉਸ ਨੂੰ ਡਰਾਇਆ-ਧਮਕਾਇਆ ਅਤੇ 12 ਕਰੋੜ ਰੁਪਏ ਦੇ ਬਿਟਕੋਇਨ ਅਪਣੇ ਖਾਤੇ ਵਿਚ ਟਰਾਂਸਫਰ ਕਰਵਾ ਲਏ। ਇਸ ਸਾਜ਼ਸ਼ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਨਲਿਨ ਕੋਟਡੀਆ ਵੀ ਸ਼ਾਮਲ ਸਨ।

Related Post

Instagram