ਸਾਬਕਾ ਐਸ. ਐਚ. ਓ. ਨਾਗਰਾ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
ਹੁਸ਼ਿਆਰਪੁਰ, 18 ਜੁਲਾਈ 2026 : ਪੰਜਾਬ ਦੇ ਹੁਸਿਆਰਪੁਰ (Hoshiarpur) ਦੇ ਟਾਂਡਾ ਪੁਲਸ ਥਾਣੇ ਦੇ ਸਾਬਕਾ ਐਸ. ਐਚ. ਓ. (S. H. O.) ਗੁਰਿੰਦਰਜੀਤ ਸਿੰਘ ਨਾਗਰਾ ਨੂੰ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੀ ਕਾਰਨ ਹੈ ਐਸ. ਐਚ. ਓ. ਨੂੰ ਗ੍ਰਿਫ਼ਤਾਰ ਕਰਨ ਦਾ
ਮਿਲੀ ਜਾਣਕਾਰੀ ਮੁਤਾਬਕ ਪੁਲਸ ਵਲੋਂ ਪੰਜਾਬ ਦੇ ਹੁਸਿਆਰਪੁਰ ਦੇ ਟਾਂਡਾ ਪੁਲਸ ਸਟੇਸ਼ਨ ਦੇ ਜਿਸ ਸਾਬਕਾ ਐਸ. ਐਚ. ਓ. ਗੁਰਿੰਦਰਜੀਤ ਸਿੰਘ ਨਾਗਰਾ (Gurinderjit Singh Nagra) ਨੂੰ ਗ੍ਰਿਫ਼ਤਾਰ ਕੀਤਾ ਹੈ ਦਾ ਮੁੱਖ ਕਾਰਨ ਨਾਗਰਾ `ਤੇ ਐਫ. ਬੀ. ਆਈ. (F. B. I.) ਦੇ ਆਪ੍ਰੇਸ਼ਨ ਹਾਰਡਬਾਲ ਦੌਰਾਨ ਅਮਰੀਕਾ ਦੇ ਇੱਕ ਪਰਿਵਾਰ ਤੋਂ 4 ਕਰੋੜ ਰੁਪਏ ਮੰਗਣ ਦਾ ਦੋਸ਼ ਲੱਗਣਾ ਹੈ । ਦੱਸਣਯੋਗ ਹੈ ਕਿ ਇਸ ਮਾਮਲੇ `ਚ ਜਿਵੇਂ ਹੀ ਉਸ ਦਾ ਨਾਮ ਸਾਹਮਣੇ ਆਇਆ ਤਾਂ ਤੁੰਰਤ ਐਸ. ਐਚ. ਓ. ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ।
ਨਾਗਰਾ ਵਿਰੁੱਧ ਸੌਂਪੀ ਗਈ ਸੀ ਐਸ. ਪੀ. ਨੂੰ ਜਾਂਚ
ਡੀ. ਆਈ. ਜੀ. (D. I. G.) ਨਵੀਨ ਸਿੰਗਲਾ ਨੇ ਨਾਗਰਾ ਨੂੰ ਲਾਈਨ ਹਾਜ਼ਰ ਕਰਕੇ ਐਸ. ਪੀ. ਵਿਨੀਤ ਅਹਲਾਵਤ ਨੂੰ ਜਾਂਚ ਸੌਂਪੀ ਗਈ ਸੀ । ਜਾਂਚ ਤੋਂ ਬਾਅਦ ਬੀਤੇ ਦਿਨ ਸ਼ੁੱਕਰਵਾਰ ਦੇਰ ਰਾਤ ਇੰਸਪੈਕਟਰ ਨਾਗਰਾ ਵਿਰੁੱਧ ਜ਼ਬਰਦਸਤੀ ਅਤੇ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ । 10 ਜੁਲਾਈ ਨੂੰ ਅਮਰੀਕੀ ਅਤੇ ਕੈਨੇਡੀਅਨ ਜਾਂਚ ਏਜੰਸੀਆਂ ਨੇ ਅਮਰੀਕਾ, ਕੈਨੇਡਾ ਅਤੇ ਯੂਰਪ `ਚ ਗੈਂਗਸਟਰ ਨੈਟਵਰਕ ਦੀ ਜਾਂਚ ਲਈ ਇੱਕ ਸਾਂਝਾ ਆਪ੍ਰੇਸ਼ਨ ਕੀਤਾ ।
ਕੀ ਦੋਸ਼ ਲਗਾਇਆ ਅਮਮਰੀਕੀ ਏਜੰਸੀਆਂ ਨੇ
ਅਮਰੀਕੀ ਏਜੰਸੀਆਂ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਇੱਕ ਐਸ. ਐਚ. ਓ. ਨੇ ਇੱਕ ਗੈਂਗ ਨੈੱਟਵਰਕ ਨਾਲ ਮਿਲ ਕੇ ਇੱਕ ਅਮਰੀਕੀ ਪਰਿਵਾਰ ਤੋਂ ਕਥਿਤ ਤੌਰ ‘ਤੇ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੀ ਕੋਸਿ਼ਸ਼ ਕੀਤੀ ਉਸ ਦਾ ਨਾਮ ਗੁਰਿੰਦਰਜੀਤ ਸਿੰਘ ਨਾਗਰਾ ਹੈ । ਉਸ ਦੀ ਤਸਵੀਰ ਵੀ ਗੈਂਗਸਟਰਾਂ ਨਾਲ ਜਾਰੀ ਕੀਤੀ ਗਈ ਸੀ ।
