post

Admin

(Chief Editor)

Punjab

ਅਵਾਰਾ ਕੁੱਤਿਆਂ ਦੇ ਨੋਚਣ ਕਾਰਨ ਹੋਈ ਸਾਬਕਾ ਸਰਪੰਚ ਦੀ ਮੌਤ

post-img

ਅਵਾਰਾ ਕੁੱਤਿਆਂ ਦੇ ਨੋਚਣ ਕਾਰਨ ਹੋਈ ਸਾਬਕਾ ਸਰਪੰਚ ਦੀ ਮੌਤ

ਜਗਰਾਓਂ, 16 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸ਼ਹਿਰ ਜਗਰਾਓਂ ਦੇ ਪਿੰਡ ਪੱਬੀਆ ਵਿਖੇ ਸਾਬਕਾ ਸਰਪੰਚ ਦੀ ਕੁੱਤਿਆਂ ਵਲੋਂ ਨੋਚਣ (Dancing by dogs) ਕਾਰਨ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਸਾਬਕਾ ਸਰਪੰਚ

ਮਿਲੀ ਜਾਣਕਾਰੀ ਅਨੁਸਾਰ ਜਗਰਾਓਂ ਦੇ ਪਿੰਡ ਪੱਬੀਆ ਵਿਖੇ ਜੋ ਇਕ 80 ਸਾਲਾ ਸਾਬਕਾ ਸਰਪੰਚ (Former Sarpanch) ਦੀ ਕੁੱਤਿਆਂ ਵਲੋਂ ਨੋਚ-ਨੋਚ ਕੇ ਖਾਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ ਜਗਦੀਸ਼ ਸਿੰਘ (Jagdish Singh) ਦੇ ਤੌਰ 'ਤੇ ਹੋਈ ਹੈ । ਪਰਿਵਾਰ ਅਤੇ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਕੁੱਤਿਆਂ ਨੇ ਬਜ਼ੁਰਗ ਦੇ ਸਰੀਰ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ ਸੀ । ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ । ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਸੇ ਪਿੰਡ ਵਿੱਚ ਸਿਰਫ਼ 15 ਦਿਨ ਪਹਿਲਾਂ ਵੀ ਆਵਾਰਾ ਕੁੱਤਿਆਂ ਦੇ ਹਮਲੇ ਵਿੱਚ ਇੱਕ ਹੋਰ ਵਿਅਕਤੀ ਦੀ ਜਾਨ ਜਾ ਚੁੱਕੀ ਸੀ ।

ਅੱਧੀ ਰਾਤ ਨੂੰ ਉਠੇ ਵਿਅਕਤੀ ਨੂੰ ਕੁੱਤਿਆਂ ਨੇ ਬਣਾਇਆ ਆਪਣਾ ਨਿਸ਼ਾਨਾ

ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਜਗਦੀਸ਼ ਸਿੰਘ ਖੇਤਾਂ ਵਾਲੀ ਕੋਠੀ `ਚ ਇਕੱਲੇ ਰਹਿ ਰਹੇ ਸੀ ਤੇ ਅੱਧੀ ਰਾਤ ਨੂੰ ਜਦੋਂ ਉਹ ਬਾਥਰੂਮ ਜਾਣ ਲਈ ਉੱਠੇ ਤਾਂ ਇਸ ਦੌਰਾਨ ਕੁੱਤਿਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ । ਜਿਸ ਦਾ ਨਤੀਜਾ ਇਹ ਨਿਕਲਿਆ ਕਿ ਆਵਾਰਾ ਕੁੱਤਿਆਂ ਨੇ ਬਾਹਾਂ ਤੱਕ ਸਰੀਰ ਤੋਂ ਵੱਖ ਕਰ ਦਿੱਤੀਆਂ ਅਤੇ ਲੱਤਾਂ ਦਾ ਮਾਸ ਬੁਰੀ ਤਰ੍ਹਾਂ ਨੋਚ ਦਿੱਤਾ । ਕੁੱਤਿਆਂ ਵਲੋਂ ਬੁਰੀ ਤਰ੍ਹਾਂ ਨੋਚੇ ਜਾਣ ਕਾਰਨ ਹੋਏ ਗੰਭੀਰ ਜ਼ਖ਼ਮਾਂ (Serious injuries) ਦੀ ਤਾਬ ਨਾ ਸਹਾਰਦਿਆਂ ਬਜ਼ੁਰਗ ਵਿਅਕਤੀ ਦੀ ਮੌਕੇ `ਤੇ ਹੀ ਮੌਤ ਹੋ ਗਈ । ਉਕਤ ਘਟਨਾ ਦਾ ਪਿੰਡ ਵਾਸੀਆਂ ਨੂੰ ਸਵੇਰ ਵੇਲੇ ਜਾ ਕੇ ਪਤਾ ਲੱਗਿਆ, ਜਿਸ ਤੋਂ ਬਾਅਦ ਦਹਿਸ਼ਤ ਭਰਿਆ ਮਾਹੌਲ ਪੈਦਾ ਹੋ ਗਿਆ ।

Related Post

Instagram