post

Jasbeer Singh

(Chief Editor)

Crime

ਆਨ-ਲਾਈਨ ਕੰਪਨੀਆਂ ਵਿਚ ਪੈਸੇ ਲਗਾ ਕੇ ਡਬਲ ਕਰਨ ਦਾ ਝਾਂਸਾ ਦੇਣ ਤੇ ਚਾਰ ਤੇ ਕੇਸ ਦਰਜ

post-img

ਆਨ-ਲਾਈਨ ਕੰਪਨੀਆਂ ਵਿਚ ਪੈਸੇ ਲਗਾ ਕੇ ਡਬਲ ਕਰਨ ਦਾ ਝਾਂਸਾ ਦੇਣ ਤੇ ਚਾਰ ਤੇ ਕੇਸ ਦਰਜ ਪਟਿਆਲਾ, 9 ਅਕਤੂਬਰ 2025 : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 316 (2), 318 (4), 336 (3), 338, 340 (2), 61 (2) ਬੀ. ਐਨ. ਐਸ. ਤਹਿਤ ਆਨਲਾਇਨ ਕੰਪਨੀਆ ਵਿੱਚ ਪੈਸੇ ਲਗਾ ਕੇ ਡਬਲ ਕਰਨ ਦਾ ਝਾਂਸਾ ਦੇਣ ਤੇੇ ਕੇਸ ਦਰਜ ਕੀਤਾ ਗਿਆ ਹੈ। ਕਿਹੜੇ ਕਿਹੜੇ ਵਿਅਕਤੀ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰੀਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਮਕਾਨ ਨੰ. 476/02 ਘੇਰ ਸੋਢੀਆ ਪਟਿ, ਵਿਨੋਦ ਸ਼ਰਮਾ, ਕ੍ਰਿਸ਼ਨ ਕੁਮਾਰ, ਅਨਿਲ ਕੁਮਾਰ ਯਾਦਵ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜੋਨੀ ਕੁਮਾਰ ਪੁੱਤਰ ਅਸੋ਼ਕ ਕੁਮਾਰ ਵਾਸੀ ਤਕੀਆ ਰਹਿਮਸਾਹ ਨੇੜੇ ਧਰਮਪੁਰਾ ਬਜਾਰ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਆਨ੍ਲਾਇਨ ਕੰਪਨੀਆ ਵਿੱਚ ਪੈਸੇ ਲਗਾ ਕੇ ਡਬਲ ਕਰਨ ਦਾ ਝਾਂਸਾ ਦੇ ਕੇ 12 ਲੱਖ 79 ਹਜ਼ਾਰ 590 ਰੁਪਏ ਲੈ ਲਏ ਅਤੇ ਬਾਅਦ ਵਿੱਚ ਉਸਦੇ ਸਿਰਫ਼ 1 ਲੱਖ 56 ਹਜ਼ਾਰ 760 ਰੁਪਏ ਹੀ ਵਾਪਸ ਕੀਤੇ ਅਤੇ 11 ਲੱਖ 22 ਹਜ਼ਾਰ 830 ਰੁਪਏ ਵਾਪਸ ਨਹੀ ਕੀਤੇ।ਜਿਸ ਤੇ ਪੁਲਸ ਨੇ ਕੇੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post