post

Admin

(Chief Editor)

National

ਟੈਂਪੂ ਟ੍ਰੈਵਲਰ ਦੇ ਖੱਡ ਵਿਚ ਡਿੱਗਣ ਕਾਰਨ ਚਾਰ ਦੀ ਮੌਤ 24 ਹੋਏ ਜਖਮੀ

post-img

ਟੈਂਪੂ ਟ੍ਰੈਵਲਰ ਦੇ ਖੱਡ ਵਿਚ ਡਿੱਗਣ ਕਾਰਨ ਚਾਰ ਦੀ ਮੌਤ 24 ਹੋਏ ਜਖਮੀ

ਉੱਤਰ ਪ੍ਰਦੇਸ਼, 18 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮੇਰਠ ਦੇ ਤਾਲਾ ਫੈਕਟਰੀ ਖੇਤਰ ਵਿਖੇ ਇਕ ਟੈਂਪੋ ਟੈ੍ਵਲਰ (Tampu Traveler) ਦੇ ਖੱਡ ਵਿਚ ਡਿੱਗਣ ਕਾਰਨ ਚਾਰ ਦੀ ਮੌਤ (Death) ਤੇ 24 ਜਖਮੀ ਹੋਏ ਹਨ ।

ਕਿੰਨੇ ਲੋਕਾਂ ਨੂੰ ਲਿਜਾ ਰਿਹਾ ਸੀ ਯਾਤਰਾ 'ਤੇ

ਮਿਲੀ ਜਾਣਕਾਰੀ ਅਨੁਸਾਰ ਮੇਰਠ ਦੇ ਤਾਲਾ ਫੈਕਟਰੀ ਖੇਤਰ ਤੋਂ ਇੱਕ ਪਰਿਵਾਰ ਲਈ ਨੈਨੀਤਾਲ ਦੀ ਯਾਤਰਾ ਉਸ ਵੇਲੇ ਦੁਖਦਾਈ ਹੋ ਗਈ ਜਦੋਂ ਬੀਤੇ ਦਿਨੀਂ ਬੁੱਧਵਾਰ ਨੂੰ ਨੈਨੀਤਾਲ-ਕਾਲਾਢੂੰਗੀ ਸੜਕ `ਤੇ ਲਾਲ ਮਿੱਟੀ ਖੇਤਰ ਦੇ ਨੇੜੇ 28 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਟੈਂਪੋ ਟਰੈਵਲਰ ਸੈਂਕੜੇ ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ । ਇਸ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 24 ਜ਼ਖਮੀ (Injured) ਹੋ ਗਏ ।

ਸ਼ੁਰੂ ਵਿੱਚ ਚਾਰ ਮੌਤਾਂ ਦੀ ਰਿਪੋਰਟ ਕੀਤੀ ਗਈ ਸੀ । ਲਾਸ਼ਾਂ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਹੈ । ਪੁਲਸ ਦੇ ਅਨੁਸਾਰ, ਗੱਡੀ ਵਿੱਚ ਕੁੱਲ 28 ਲੋਕ ਸਵਾਰ ਸਨ । ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਵਿੱਚ ਔਰਤਾਂ, ਪੁਰਸ਼ ਅਤੇ ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਲਦਵਾਨੀ ਭੇਜ ਦਿੱਤਾ ਗਿਆ ਹੈ ।

ਕੀ ਮੰਨਿਆਂ ਜਾ ਰਿਹਾ ਹੈ ਹਾਦਸੇ ਦਾ ਕਾਰਨ

ਭਰੋਸੇਯੋਗ ਸੂਤਰਾਂ ਮੁਤਾਬਕ ਜਿਸ ਸਮੇਂ ਟੈਂਪੂ ਟੈ੍ਵਲਰ 28 ਜਣਿਆਂ ਨੂੰ ਨੈਣੀਤਾਲ ਦੀ ਯਾਤਰਾ ਤੋਂ ਵਾਪਸ ਲਿਆਂਦੇ ਸਮੇਂ ਉਤਰ ਪ੍ਰਦੇਸ਼ ਦੇ ਸ਼ਹਿਰ ਮੇਰਠ ਦੇ ਤਾਲਾ ਫੈਕਟਰੀ ਰੋਡ ਤੋਂ ਲੰਘ ਰਿਹਾ ਸੀ ਤਾਂ ਪਹਾੜੀ ਸੜਕ ਦੇ ਇਕ ਮੋੜ ਤੇ ਡਰਾਈਵਰ ਨੇ ਗੱਡੀ ਤੋਂ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਟੈਂਪੂ ਟੈ੍ਰਵਲਰ ਸਿੱਧੇ ਹੀ ਖੱਡ ਵਿਚ ਜਾ ਡਿੱਗਿਆ ਤੇ ਇਹ ਭਿਆਨਕ ਸੜਕ ਹਾਦਸਾ (Road accident) ਵਾਪਰ ਗਿਆ ।

Related Post

Instagram