
ਦੋ ਕਾਰਾਂ ਦੀ ਟੱਕਰ ’ਚ ਦੋ ਔਰਤਾਂ ਸਣੇ ਚਾਰ ਜ਼ਖ਼ਮੀ, ਨੌਜਵਾਨ ਦੀ ਮੌਤ
- by Jasbeer Singh
- July 26, 2024

ਦੋ ਕਾਰਾਂ ਦੀ ਟੱਕਰ ’ਚ ਦੋ ਔਰਤਾਂ ਸਣੇ ਚਾਰ ਜ਼ਖ਼ਮੀ, ਨੌਜਵਾਨ ਦੀ ਮੌਤ ਪਟਿਆਲਾ, ਸਮਾਣਾ : ਸਮਾਣਾ-ਪਾਤੜਾਂ ਸੜਕ ’ਤੇ ਸਥਿਤ ਪਿੰਡ ਮਵੀ ਕਲਾਂ ’ਚ ਕਾਰ ਤੇ ਜੀਪ ਦੀ ਸਿੱਧੀ ਟੱਕਰ ’ਚ ਕਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਦੋ ਔਰਤਾਂ ਸਣੇ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ । ਮਵੀ ਕਲਾਂ ਪੁਲਿਸ ਮੁਖੀ ਹਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕ ਰੋਬਿਨ ਗਰਗ (28) ਨਿਵਾਸੀ ਪਟਿਆਲਾ ਦੇ ਦੋਸਤ ਰਿਤੇਸ਼ ਗੁਪਤਾ ਵੱਲੋਂ ਦਰਜ ਕਰਵਾਈ ਸਿਕਿਾਇਤ ਅਨੁਸਾਰ ਰੋਬਿਨ ਆਪਣੀ ਮਾਤਾ, ਗੁਆਂਢੀ ਔਰਤ ਦੇ ਨਾਲ ਖਾਟੂ ਸ਼ਾਮ ਮੰਦਰ ਪਾਤੜਾਂ ’ਚ ਮੱਥਾ ਟੇਕ ਕੇ ਕਾਰ ਰਾਹੀਂ ਪਟਿਆਲਾ ਵਾਪਸ ਜਾ ਰਹੇ ਸੀ, ਕਿ ਪੈਟਰੋਲ ਪੰਪ ਨੇੜੇ ਸਾਹਮਣੇ ਤੋਂ ਆ ਰਹੀ ਇਕ ਥਾਰ ਨਾਲ ਟੱਕਰ ਹੋ ਗਈ। ਜਿਸ ਨਾਲ ਦੋਵੇਂ ਵਾਹਨਾ ’ਚ ਸਵਾਰ ਲੋਕ ਜ਼ਖ਼ਮੀ ਹੋ ਗਏ।ਇਸ ਦਰਮਿਆਨ ਉਹਨਾਂ ਦੀ ਕਾਰ ਦੇ ਪਿੱਛੇ ਇਕ ਮੋਟਰਸਾਈਕਲ ਸਵਾਰ ਵੀ ਟਕਰਾ ਕੇ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਰੋਬਿਨ ਗਰਗ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਹੋਰ ਜ਼ਖ਼ਮੀਆਂ `ਚ ਰੋਵਿਨ ਦੀ ਮਾਤਾ ਸੰਤੋਸ਼ ਗਰਗ, ਗੁਆਂਢੀ ਕਾਂਤਾ ਦੇਵੀ, ਬਲਕਾਰ ਸਿੰਘ ਦੇਧਨਾ ਅਤੇ ਥਾਰ ਚਾਲਕ ਸਤਨਾਮ ਸਿੰਘ ਨਿਵਾਸੀ ਪਾਤੜਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ ਗਿਆ। ਅਧਿਕਾਰੀ ਅਨੁਸਾਰ ਪੁਲਿਸ ਨੇ ਹਾਦਸਾ ਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਥਾਰ ਚਾਲਕ ਸਤਨਾਮ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਜਦੋਂ ਕਿ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ।