post

Jasbeer Singh

(Chief Editor)

Patiala News

ਮੌਸਮ ਦੇ ਕਰਵਟ ਲੈਂਦਿਆਂ ਹੀ ਮੀਂਹ ਦੇ ਨਾਲ ਪਏ ਗੜੇ੍

post-img

ਮੌਸਮ ਦੇ ਕਰਵਟ ਲੈਂਦਿਆਂ ਹੀ ਮੀਂਹ ਦੇ ਨਾਲ ਪਏ ਗੜੇ੍ ਪਟਿਆਲਾ, 27 ਜਨਵਰੀ 2026 : ਪਟਿਆਲਾ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਸਵੇਰ ਵੇਲੇ ਹੀ ਮੌੋਸਮ ਦੇ ਅਚਾਨਕ ਕਰਵਟ ਲੈਂਦਿਆਂ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ। ਤੇਜ ਹਵਾਵਾਂ ਨੇ ਕੀਤੀ ਮੁੜ ਹੱਢ ਚੀਰਵੀਂ ਠੰਡਕ ਪਟਿਆਲਾ ਅਤੇ ਨੇੜਲੇ ਖੇਤਰਾਂ ਸਨੌਰ ਆਦਿ ਵਿਚ ਅਚਾਨਕ ਮੌਸਮ ਨੇ ਕਰਵਟ ਲੈਂਦੇ ਹੋਏ ਤੇਜ਼ ਗੜੇਮਾਰੀ ਦਾ ਰੂਪ ਧਾਰ ਲਿਆ । ਦਿਨ ਦੇ ਸਮੇਂ ਅਸਮਾਨ ਵਿਚ ਕਾਲੇ ਬੱਦਲ ਛਾ ਗਏ ਅਤੇ ਥੋੜ੍ਹੀ ਦੇਰ ਬਾਅਦ ਮੀਂਹ ਦੇ ਨਾਲ ਗੜੇ ਪੈਣੇ ਸ਼ੁਰੂ ਹੋ ਗਏ । ਲਗਭਗ 10 ਮਿੰਟ ਤੱਕ ਚੱਲੀ ਇਸ ਗੜ੍ਹੇਮਾਰੀ ਨੇ ਇਲਾਕੇ ਵਿਚ ਹੜਕੰਪ ਮਚਾ ਦਿੱਤਾ । ਗੜੇ ਕਾਫ਼ੀ ਵੱਡੇ ਆਕਾਰ ਦੇ ਸਨ, ਜਿਸ ਕਾਰਨ ਸੜਕਾਂ, ਖੁੱਲ੍ਹੀਆਂ ਥਾਵਾਂ ਅਤੇ ਘਰਾਂ ਦੀਆਂ ਛੱਤਾਂ ’ਤੇ ਗੜਿਆਂ ਦੀ ਪਰਤ ਜਮ ਗਈ । ਕੁਝ ਸਮੇਂ ਲਈ ਦਿੱਖ ਵੀ ਘੱਟ ਗਈ ਅਤੇ ਆਵਾਜਾਈ ਪ੍ਰਭਾਵਿਤ ਰਹੀ । ਗੜ੍ਹੇਮਾਰੀ ਤੇ ਮੀਂਹ ਦੇ ਚਲਦਿਆਂ ਲੋਕਾਂ ਨੂੰ ਦਿੱਤੀ ਘਰਾਂ ਅੰਦਰ ਰਹਿਣ ਨੂੰ ਹੀ ਪਹਿਲ ਸਵੇਰ ਦੇ ਸਮੇਂ ਪਏ ਮੀਂਹ ਤੇ ਗੜ੍ਹੇਮਾਰੀ ਦੇ ਚਲਦਿਆਂ ਲੋਕਾਂ ਨੇ ਆਪਣੀ ਸੁਰੱਖਿਆ ਲਈ ਘਰਾਂ ਅੰਦਰ ਰਹਿਣ ਨੂੰ ਤਰਜੀਹ ਦਿੱਤੀ। ਕਈ ਥਾਵਾਂ ’ਤੇ ਮੀਂਹ ਦਾ ਪਾਣੀ ਇਕੱਠਾ ਹੋਣ ਨਾਲ ਹੇਠਲੇ ਇਲਾਕਿਆਂ ਵਿਚ ਜਲਭਰਾਵ ਦੀ ਸਥਿਤੀ ਬਣ ਗਈ। ਗੜੇਮਾਰੀ ਦੇ ਨਾਲ ਠੰਡੀ ਹਵਾ ਵੀ ਚੱਲੀ, ਜਿਸ ਨਾਲ ਮੌਸਮ ਵਿਚ ਅਚਾਨਕ ਠੰਡਕ ਮਹਿਸੂਸ ਕੀਤੀ ਗਈ। ਗੜ੍ਹੇਮਾਰੀ ਰੁਕਣ ਤੋਂ ਬਾਅਦ ਮੌਸਮ ਹੌਲੀ-ਹੌਲੀ ਸਾਫ਼ ਹੋ ਗਿਆ, ਪਰ ਹਰ ਥਾਂ ’ਤੇ ਪਾਣੀ ਭਰ ਗਿਆ।

Related Post

Instagram