post

Jasbeer Singh

(Chief Editor)

Patiala News

ਅਪਰੇਸਨ ਪ੍ਰਹਾਰ ਦੌਰਾਨ ਜੈਪਾਲ ਭੂਲਰ ਗੈਂਗ ਦਾ ਸੂਟਰ ਹਰਜਿੰਦਰ ਲਾਡੀ ਜਖਮੀ

post-img

ਅਪਰੇਸਨ ਪ੍ਰਹਾਰ ਦੌਰਾਨ ਜੈਪਾਲ ਭੂਲਰ ਗੈਂਗ ਦਾ ਸੂਟਰ ਹਰਜਿੰਦਰ ਲਾਡੀ ਜਖਮੀ ਇਕ ਪਿਸਟਲ .32 ਬੋਰ (ਬਰੇਟਾ) ਸਮੇਤ 4 ਖੋਲ ਤੇ 2 ਜਿੰਦਾ ਰੋਦ ਬਰਾਮਦ ਪਟਿਆਲਾ, 21 ਜਨਵਰੀ 2026 : ਪਟਿਆਲਾ ਪੁਲਸ ਵਲੋਂ ਅੱਜ ਅਪ੍ਰੇਸ਼ਨ ਪ੍ਰਹਾਰ ਦੌਰਾਨ ਕੀਤੀ ਗਈ ਨਾਕਾਬੰਦੀ ਦੌਰਾਨ ਜੈਪਾਲ ਭੁੱਲਰ ਗੈਂਗ ਦੇ ਸ਼ੂਟਰ ਹਰਜਿੰਦਰ ਲਾਡੀ ਤੋਂ ਇਕ ਪਿਸਟਲ . 32 ਬੋਰ (ਬਰੇਟਾ) ਸਮੇਤ 4 ਖੋਲ ਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਮੁਹਿੰਮ ਦੌਰਾਨ ਲਾਡੀ ਜ਼ਖ਼ਮੀ ਵੀ ਹੋ ਗਿਆ। ਕੀ ਦੱਸਿਆ ਡੀ. ਆਈ. ਚਾਹਲ ਤੇ ਐਸ. ਐਸ. ਪੀ. ਸ਼ਰਮਾ ਨੇ ਪਟਿਆਲਾ ਰੇਂਜ ਦੇ ਡੀ. ਆਈ. ਜੀ. ਕੁਲਦੀਪ ਸਿੰਘ ਚਾਹਲ, ਐਸ. ਐਸ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਦੇੇ ਦਿਸਾ ਨਿਰਦੇਸਾ ਅਨੁਸਾਰ ਗੈਗਸਟਰਾਂ ਖਿਲਾਫ ਚਲਾਏ ਗਏ ਅਪਰੇਸਨ ਪ੍ਰਹਾਰ ਦੋਰਾਨ ਅਪਰਾਧਿਕ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਪਟਿਆਲਾ ਪੁਲਸ ਵੱਲੋਂ ਸਪੈਸਲ ਮੁਹਿੰਮ ਚਲਾਈ ਗਈ ਸੀ, ਜਿਸ ਦੇ ਨਤੀਜੇ ਵਜੋਂ ਭੁੱਲਰ ਗੈਂਗ ਦੇ ਸ਼ੂਟਰ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕੌਣ ਕੌਣ ਅਧਿਕਾਰੀ ਸ਼ਾਮਲ ਸੀ ਇਸ ਅਪ੍ਰੇਸ਼ਨ ਦੌਰਾਨ ਉਪਰੋਕਤ ਅਪ੍ਰੇਸ਼ਨ ਪ੍ਰਹਾਰ ਦੌਰਾਨ ਗੁਰਬੰਸ ਸਿੰਘ ਬੈਸ (ਐਸ. ਪੀ. (ਇਨਵੈਸਟੀਗੇਸ਼ਨ) ਦੀ ਅਗਵਾਈ ਵਿੱਚ ਰਾਜੇਸ ਮਲਹੋਤਰਾ ਡੀ. ਐਸ. ਪੀ. (ਡੀ) ਅਤੇ ਇੰਸ. ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ. ਆਈ. ਏ. ਪਟਿਆਲਾ, ਇੰਸਪੈਕਟਰ ਅੰਕੁਰਦੀਪ ਸਿੰਘ ਇੰਚਾਰਜ ਸੀ. ਆਈ. ਏ. ਸਮਾਣਾ, ਇੰਸਪੈਕਟਰ ਅਕਾਸਦੀਪ ਸਰਮਾ ਮੁੱਖ ਅਫਸਰ ਥਾਣਾ ਬਨੂੰੜ, ਐਸ. ਆਈ. ਮਨਪ੍ਰੀਤ ਸਿੰਘ ਇੰਚਾਰਜ ਸਪੈਸਲ ਸੈਲ ਰਾਜਪੁਰਾ ਅਤੇ ਐਸ. ਆਈ ਪਵਨ ਕੁਮਾਰ ਸਪੈਸਲ ਸੈਲ ਪਟਿਆਲਾ ਦੀਆਂ ਟੀਮਾਂ ਸ਼ਾਮਲ ਸਨ ਵਲੋਂ ਟੀਮਾਂ ਬਣਾ ਕੇ ਗੈਗਸਟਰਾਂ ਅਤੇ ਇਹਨਾ ਦੇ ਭਗੌੜੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਜਿਲ੍ਹਾ ਪਟਿਆਲਾ ਦੇ ਵੱਖ ਵੱਖ ਏਰੀਆਂ ਪਰ ਨਾਕਾਬੰਦੀ ਕੀਤੀ ਗਈ ਸੀ । ਪੁਲਸ ਨੇ ਅਪ੍ਰੇਸ਼ਨ ਪ੍ਰਹਾਰ ਨੂੰ ਚਾੜ੍ਹਿਆ ਗੁਪਤ ਸੂਚਨਾ ਦੇ ਆਧਾਰ ਤੇ ਇਸੇ ਦੋਰਾਨ ਗੁਪਤ ਸੂਚਨਾ ਮਿਲੀ ਕਿ ਹਰਜਿੰਦਰ ਸਿੰਘ ਉਰਫ ਲਾਡੀ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਤ ਥਾਣਾ ਜੀਰਕਪੁਰ ਜਿਲ੍ਹਾ ਮੋਹਾਲੀ ਜੋ ਕਿ ਜੈਪਾਲ ਭੂਲਰ ਗੈਗ ਨਾਲ ਸਬੰਧ ਰੱਖਦਾ ਹੈ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਂਕ ਵਿੱਚ ਹੈ ਜਿਸ ਤੇ ਪੁਲਿਸ ਪਾਰਟੀ ਵੱਲੋਂ ਥਾਣਾ ਸਨੋਰ ਦੇ ਏਰੀਆ ਬਾ ਹੱਦ ਪਿੰਡ ਘਲੋੜੀ (ਦੱਖਣੀ ਬਾਈਪਾਸ ਪਟਿਆਲਾ) ਦੇ ਏਰੀਆਂ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਕੀ ਕੁੱਝ ਬਰਾਮਦ ਹੋਇਆ ਲਾਡੀ ਕੋਲੋਂ ਇਸੇ ਦੋਰਾਨ ਹਰਜਿੰਦਰ ਸਿੰਘ ਉਰਫ ਲਾਡੀ ਉਕਤ ਜੋ ਕਿ ਮੋਟਰਸਾਇਕਲ ਪਰ ਸਵਾਰ ਹੋਕੇ ਬੱਸ ਸਟੈਡ ਪਟਿਆਲਾ ਸਾਇਡ ਤੋ ਆਇਆ ਜਿਸ ਨੂੰ ਪੁਲਸ ਪਾਰਟੀ ਨੇ ਨਾਕਾ ਪਰ ਰੁਕਣ ਲਈ ਇਸਾਰਾ ਕੀਤਾ ਪ੍ਰੰਤੂ ਹਰਜਿੰਦਰ ਸਿੰਘ ਉਰਫ ਲਾਡੀ ਉਕਤ ਨੇ ਆਪਣਾ ਮੋਟਰਸਾਇਕਲ ਸੁੱਟ ਕੇ ਪੁਲਸ ਪਾਰਟੀ ਪਰ ਮਾਰ ਦੇਣ ਦੇ ਨੀਅਤ ਨਾਲ ਫਾਇਰਿੰਗ ਕਰਨੀ ਸੁਰੂ ਕੀਤੀ, ਜਿਸ ਤੇ ਪੁਲਿਸ ਪਾਰਟੀ ਨੇ ਆਪਣੇ ਅਤੇ ਆਮ ਪਬਲਿਕ ਦੀ ਜਾਨ ਵਾ ਮਾਲ ਦੀ ਰੱਖਿਆ ਕਰਦੇ ਹੋਏ ਫਾਇਰਿੰਗ ਕੀਤੀ ਜਿਸ ਵਿੱਚ ਹਰਜਿੰਦਰ ਸਿੰਘ ਉਰਫ ਲਾਡੀ ਦੇ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਜਿਸ ਨੂੰ ਫੋਰੀ ਤੋਰ ਪਰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਾਇਆ ਗਿਆ , ਮੋਕਾ ਤੋ ਇਕ ਪਿਸਟਲ 32 ਬੋਰ (ਬਰੇਟਾ) ਸਮੇਤ 3 ਖੋਲ ਰੋਦ ਅਤੇ 2 ਜਿੰਦਾ ਰੋਦ ਬਰਾਮਦ ਹੋਏ । ਪੁਲਸ ਐਨਕਾਊਂਟਰ ਬਾਰੇ : ਕੀ ਦੱਸਿਆ ਡੀ. ਆਈ. ਜੀ. ਚਾਹਲ ਨੇ ਡੀ. ਆਈ. ਜੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਅੱਜ ਇੰਸਪੈਕਟਰ ਅਕਾਸਦੀਪ ਸਰਮਾ ਮੁੱਖ ਅਫਸਰ ਥਾਣਾ ਬਨੂੰੜ ਸਮੇਤ ਪੁਲਿਸ ਪਾਰਟੀਆਂ ਅਤੇ ਇੰਚਾਰਜ ਸਪੈਸਲ ਯੂਨਿਟ ਜਿਲ੍ਹਾ ਪਟਿਆਲਾ ਵੱਲੋਂ ਗੈਗਸਟਰਾਂ ਅਤੇ ਅਪਰਾਧਿਕ ਅਨਸਰਾਂ ਨੂੰ ਗ੍ਰਿਫਤਾਰ ਕਰਨ ਦੇ ਸਬੰਧ ਵਿੱਚ ਸਪੈਸਲ ਮੁਹਿੰਮ ਦੇ ਤਹਿਤ ਬਾ ਹੱਦ ਪਿੰਡ ਘਲੋੜੀ (ਦੱਖਣੀ ਬਾਈਪਾਸ ਪਟਿਆਲਾ) ਦੇ ਏਰੀਆਂ ਦੀ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਨੇ ਨਾਕਾਬੰਦੀ ਦੌਰਾਨ ਕੀਤਾ ਸੀ ਰੁਕਣ ਦਾ ਇਸ਼ਾਰਾ ਇਸੇ ਦੋਰਾਨ ਹਰਜਿੰਦਰ ਸਿੰਘ ਉਰਫ ਲਾਡੀ ਉਕਤ ਮੋਟਰਸਾਇਕਲ ਪਰ ਸਵਾਰ ਹੋਕੇ ਬੱਸ ਸਟੈਡ ਪਟਿਆਲਾ ਸਾਇਡ ਤੋ ਆਇਆ ਜਿਸ ਨੂੰ ਪੁਲਿਸ ਪਾਰਟੀ ਨੇ ਨਾਕਾਬੰਦੀ ਪਰ ਰੁਕਣ ਲਈ ਇਸਾਰਾ ਕੀਤਾ ਪ੍ਰੰਤੂ ਹਰਜਿੰਦਰ ਸਿੰਘ ਉਰਫ ਲਾਡੀ ਉਕਤ ਨੇ ਆਪਣਾ ਮੋਟਰਸਾਇਕਲ ਸੁੱਟਕੇ ਪੁਲਿਸ ਪਾਰਟੀ ਪਰ ਮਾਰ ਦੇਣ ਦੇ ਨੀਯਤ ਨਾਲ ਫਾਇਰਿੰਗ ਕਰਨੀ ਸੁਰੂ ਕੀਤੀ, ਜਿਸ ਤੇ ਪੁਲਿਸ ਪਾਰਟੀ ਨੇ ਆਪਣੇ ਅਤੇ ਆਮ ਪਬਲਿਕ ਦੀ ਜਾਨ ਵਾ ਮਾਲ ਦੀ ਰੱਖਿਆ ਕਰਦੇ ਹੋਏ ਫਾਇਰਿੰਗ ਕੀਤੀ, ਜਿਸ ਵਿੱਚ ਹਰਜਿੰਦਰ ਸਿੰਘ ਉਰਫ ਲਾਡੀ ਦੇ ਸੱਜੀ ਲੱਤ ਵਿੱਚ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਜਿਸ ਨੂੰ ਫੋਰੀ ਤੋਰ ਪਰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਾਇਆ ਗਿਆ , ਮੋਕਾ ਤੋ ਇਕ ਪਿਸਟਲ 32 ਬੋਰ (ਬਰੇਟਾ) ਸਮੇਤ 3 ਖੋਲ ਰੋਦ ਅਤੇ 2 ਜਿੰਦਾ ਰੋਦ ਬਰਾਮਦ ਹੋਏ ਇਸ ਕਾਰਵਾਈ ਸਬੰਧੀ ਮੁਕੱਦਮਾ ਨੰਬਰ 08 ਮਿਤੀ 21.01.2026 ਅ/ਧ 109,132,221,317 (2) ਬੀ.ਐਨ.ਐਸ, 25(7),(8) ਅਸਲਾ ਐਕਟ ਥਾਣਾ ਸਨੋਰ ਪਟਿਆਲਾ ਦਰਜ ਕੀਤਾ ਗਿਆ ਹੈ। ਲਾਡੀ ਖਿਲਾਫ਼ ਪਹਿਲਾਂ ਵੀ ਦਰਜ ਸਨ 10 ਮਾਮਲੇ ਪੁਲਸ ਐਨਕਾਊਂਟਰ ਦੌਰਾਨ ਕਾਬੂ ਕੀਤਾ ਦੋਸੀ ਹਰਜਿੰਦਰ ਸਿੰਘ ਉਰਫ ਲਾਡੀ ਉਕਤ ਦਾ ਕਰੀਮੀਨਲ ਪਿਛੋਕੜ ਹੈ ਜਿਸ ਦੇ ਖਿਲਾਫ ਵੱਖ ਵੱਖ ਜੂਰਮਾ ਤਹਿਤ 10 ਮੁਕੱਦਮੇ ਦਰਜ ਹਨ ਅਤੇ ਜੈਪਾਲ ਭੂਲਰ ਗੈਗ ਦੇ ਸੰਪਰਕ ਵਿੱਚ ਸੀ, ਇਸ ਤੋ ਇਲਾਵਾ 2 ਮਈ 2017 ਨੂੰ ਜੈਪਾਲ ਭੂਲਰ ਨੇ ਆਪਣੇ ਸਾਥੀਆਂ ਨਾਲ ਰਲਕੇ ਪਟਿਆਲਾ ਚੰਡੀਗੜ੍ਹ ਹਾਈਵੇ ਪਰ ਨੇੜੇ ਚਿੱਤਕਾਰਾ ਯੂਨੀਵਰਸਿਟੀ ਪਾਸ ਕੈਸ ਵੈਨ ਤੋ ਕਰੋੜਾ ਰੂਪੈ ਦੀ ਡਕੈਤੀ ਕੀਤੀ ਸੀ ਇਸ ਵਾਰਦਾਤਾਂ ਵਿੱਚ ਵੀ ਹਰਜਿੰਦਰ ਸਿੰਘ ਲਾਡੀ ਦੀ ਸਮੂਲੀਅਤ ਰਹੀ ਹੈ।ਦੋਸੀ ਹਰਜਿੰਦਰ ਸਿੰਘ ਲਾਡੀ ਉਕਤ ਨੂੰ ਬਾਅਦ ਇਲਾਜ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Related Post

Instagram