post

Admin

(Chief Editor)

National

ਟਰੱਕ ਦੇ ਕਾਰ ਨੂੰ ਟੱਕਰ ਮਾਰਨ ਕਾਰਨ ਚਾਰ ਲੋਕਾਂ ਦੀ ਹੋਈ ਮੌਤ

post-img

ਟਰੱਕ ਦੇ ਕਾਰ ਨੂੰ ਟੱਕਰ ਮਾਰਨ ਕਾਰਨ ਚਾਰ ਲੋਕਾਂ ਦੀ ਹੋਈ ਮੌਤ ਮੱਧ ਪ੍ਰਦੇਸ਼, 30 ਜਨਵਰੀ 2026 : ਭਾਰ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿਖੇ ਇਕ ਸੜਕੀ ਹਾਦਸੇ ਵਿਚ ਚਾਰ ਵਿਅਕਤੀਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਹੈ। ਕਿਸ ਕਿਸ ਵਿਚਕਾਰ ਹੋਈ ਟੱਕਰ ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਗਵਾਲੀਆ ਵਿਖੇ ਜੋ ਇਕ ਸੜਕ ਹਾਦਸੇ ਵਿਚ ਚਾਰ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਇਹ ਸੜਕ ਹਾਦਸਾ ਟਰੱਕ ਵਲੋਂ ਕਾਰ ਨੂੰ ਟੱਕਰ ਮਾਰ ਦੇਣ ਤੇ ਵਾਪਰਿਆ ਹੈ। ਉਕਤ ਹਾਦਸਾ ਗਵਾਲੀਆ ਵਿਖੇ ਭਿੰਡ ਰੋਡ ਹਾਈਵੇ ਤੇ ਬੰਟੂ ਢਾਬੇ ਦੇ ਸਾਹਮਣੇ ਹੋਇਆ ਹੈ। ਉਕਤ ਹਾਦਸੇ ਦਾ ਕਾਰਨ ਸੰਘਣੀ ਧੁੰਦ ਮੰਨਿਆਂ ਜਾ ਰਿਹਾ ਹੈ। ਮ੍ਰਿਤਕਾਂ ਵਿਚ ਕੌਣ ਕੌਣ ਹੈ ਸ਼ਾਮਲ ਟਰੱਕ-ਕਾਰ ਸੜਕ ਹਾਦਸੇ ਵਿਚ ਜਿਨ੍ਹਾਂ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਵਿਚ ਦੋ ਔਰਤਾਂ ਤੇ ਦੋ ਪੁਰਸ਼ ਸ਼ਾਮਲ ਹਨ। ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਸੌਰਭ ਸ਼ਰਮਾ ਵਾਸੀ ਮਹਿਗਾਂਵ, ਜੋਤੀ ਯਾਦਵ, ਭੂਰੇ ਪ੍ਰਜਾਪਤੀ ਅਤੇ ਉਮਾ ਰਾਠੌਰ ਪਤਨੀ ਰਾਮ ਰਾਠੌਰ ਵਾਸੀ ਭਿੰਡ ਵਜੋਂ ਹੋਈ ਹੈ।ਇਹ ਸਾਰੇ ਭਿੰਡ ਜਿ਼ਲ੍ਹੇ ਦੇ ਰਹਿਣ ਵਾਲੇ ਹਨ।

Related Post

Instagram