ਮੋਟਰਸਾਈਕਲ ਤੇ ਕਾਰ ਦੀ ਟੱਕਰ ਦੇ ਚਲਦਿਆਂ ਚਾਰ ਨੌਜਵਾਨਾਂ ਦੀ ਹੋਈ ਮੌਤ ਰੋੋਹਤਕ, 5 ਮਾਰਚ 2026 : ਹਰਿਆਣਾ ਦੇ ਜਿਲਾ ਰੋਹਤਕ ਦੇ ਪਿੰਡ ਚੂਲੀਆਣਾ ਵਿਖੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਵਾਪਰੇ ਸੜਕ ਹਾਦਸੇ ਵਿਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਕੌਣ ਹਨ ਚਾਰੋਂ ਜਣੇ ਮਿਲੀ ਜਾਣਕਾਰੀ ਮੁਤਾਬਕ ਰੋਹਤਕ ਜਿ਼ਲੇ ਦੇ ਪਿੰਡ ਚੂਲੀਆਣਾ ਵਿਖੇ ਜੋ ਇਕ ਕਾਰ ਤੇ ਮੋਟਰਸਾਈਕਲ ਵਿਚਾਲੇ ਟੱਕਰ ਹੋਣ ਕਾਰਨ ਚਾਰ ਮੋਟਰਸਾਈਕਲ ਸਵਾਰ ਨੌਜਵਾਨਾ ਦੀ ਮੌਤ ਹੋ ਗਈ ਹੈ ਵਿਚ ਸੋਨੂੰ, ਮੋਹਨ, ਰਾਜ ਕੁਮਾਰ ਅਤੇ ਰਾਜੇਸ਼ ਸ਼ਾਮਲ ਹਨ ।ਸੂਚਨਾ ਮਿਲਣ `ਤੇ ਆਈ. ਐਮ. ਟੀ. ਪੁਲਸ ਮੌਕੇ `ਤੇ ਪਹੁੰਚੀ ਜਿਸਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ।ਮ੍ਰਿਤਕਾਂ ਵਿੱਚ ਮੋਹਨ ਅਤੇ ਰਾਜਕੁਮਾਰ ਸਕੇ ਭਰਾ ਸਨ, ਜਦੋਂ ਕਿ ਸੋਨੂੰ ਅਤੇ ਰਾਜੇਸ਼ ਇੱਕੋ ਗਲੀ ਵਿੱਚ ਰਹਿੰਦੇ ਸਨ । ਕੀ ਦੱਸਿਆ ਆਈ. ਐਮ. ਟੀ. ਥਾਣੇ ਦੀ ਪੁਲਸ ਨੇ ਕਾਰ ਨਾਲ ਟਕਰਾ ਕੇ ਮੌਤ ਦੇ ਘਾਟ ਉਤਰ ਗਏ ਚਾਰੋਂ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਵਾਪਰੇ ਸੜਕ ਹਾਦਸੇ ਦੀ ਜਾਂਚ ਕਰ ਰਹੀ ਆਈ. ਐਮ. ਟੀ. ਪੁਲਸ ਸਟੇਸ਼ਨ ਦੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ । ਸੂਚਨਾ ਤੋਂ ਬਾਅਦ ਪੁਲਸ ਮੌਕੇ `ਤੇ ਪਹੁੰਚੀ ਅਤੇ ਦੋ ਨੌਜਵਾਨਾਂ ਦੀ ਮੌਕੇ `ਤੇ ਮੌਤ ਹੋ ਚੁੱਕੀ ਸੀ ਜਦਕਿ ਦੋ ਜ਼ਖ਼ਮੀਆਂ ਦੀ ਵੀ ਪੀ. ਜੀ. ਆਈ. ਜਾਂਦੇ ਸਮੇਂ ਮੌਤ ਹੋ ਗਈ । ਪੁਲਸ ਨੇ ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।
