post

Jasbeer Singh

(Chief Editor)

Crime

ਦੋਸਤਾਂ ਨੇ ਅੰਮ੍ਰਿਤਸਰ `ਚ ਦੋ ਭਰਾਵਾਂ `ਤੇ ਗੋਲੀਬਾਰੀ ਕਰਕੇ ਉਤਾਰਿਆ ਇੱਕ ਨੂੰ ਮੌਤ ਦੇ ਘਾਟ

post-img

ਦੋਸਤਾਂ ਨੇ ਅੰਮ੍ਰਿਤਸਰ `ਚ ਦੋ ਭਰਾਵਾਂ `ਤੇ ਗੋਲੀਬਾਰੀ ਕਰਕੇ ਉਤਾਰਿਆ ਇੱਕ ਨੂੰ ਮੌਤ ਦੇ ਘਾਟ ਅੰਮ੍ਰਿਤਸਰ, 31 ਦਸੰਬਰ 2025 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਦੋ ਦੋਸਤਾਂ ਵਲੋਂ ਹੀ ਦੋ ਭਰਾਵਾਂ ਤੇ ਗੋਲੀਆਂ ਚਲਾਉਣ ਦੇ ਚਲਦਿਆਂ ਦੋਹਾਂ ਵਿਚੋਂ ਇਕ ਦੀ ਮੌਤ ਹੋ ਗਈ ਹੈ। ਜਦੋਂ ਕਿ ਦੂਜਾ ਗੰਭੀਰ ਜਖ਼ਮੀ ਹੋ ਗਿਆ ਹੈ। ਸਿੱਧਾ ਛਾਤੀ ਵਿਚ ਗੋਲੀ ਲੱਗਣ ਨਾਲ ਹੋਈ ਮੌਤ ਅੰਮ੍ਰਿਤਸਰ ਵਿਚ ਜੋ ਦੋਸਤਾਂ ਨੇ ਦੋ ਭਰਾਵਾਂ ਤੇ ਅੱਜ ਗੋਲੀਆਂ ਚਲਾ ਕੇ ਇਕ ਨੂੰ ਮੌਤ ਦੇ ਘਾਟ ਉਤਰ ਦਿੱਤਾ ਹੈ ਦੀ ਮੌਤ ਗੋਲੀ ਸਿੱਧੇ ਹੀ ਛਾਤੀ ਵਿਚ ਵੱਜਣ ਕਾਰਨ ਹੋਈ ਹੈ। ਪੁਲਸ ਦਾ ਆਖਣਾ ਹੈ ਕਿ ਉਹ ਸਾਰੇ ਇੱਕੋ ਮੁਹੱਲੇ ਵਿੱਚ ਰਹਿੰਦੇ ਹਨ । ਕੁਝ ਦਿਨ ਪਹਿਲਾਂ ਉਨ੍ਹਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ । ਜਿਸ ਤੋਂ ਬਾਅਦ ਗੱਲਬਾਤ ਕਰਨ ਲਈ ਦੋਵੇਂ ਧੜੇ ਇਕੱਠੇ ਹੋਏ ਸਨ। ਜੋ ਦੂਸਰਾ ਨੌਜਵਾਨ ਗੋਲੀਬਾਰੀ ਕਾਰਨ ਜ਼ਖ਼ਮੀ ਹੋ ਗਿਆ ਸੀ ਦੀ ਹਾਲਤ ਗੰਭੀਰ ਹੈ ਤੇ ਇਲਾਜ ਚੱਲ ਰਿਹਾ ਹੈ। ਗੋਲੀਆਂ ਚਲਾਉਣ ਵਾਲਿਆਂ ਦੀ ਭਾਲ ਜਾਰੀ ਕੇਸ ਦਰਜ ਪੰਜਾਬ ਪੁਲਸ ਵਲੋਂ ਉਨ੍ਹਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਲੋਂ ਗੋਲੀਆਂ ਚਲਾ ਕੇ ਇਕ ਨੂੰ ਜਿਥੇ ਜ਼ਖ਼ਮੀ ਤੇ ਦੂਸਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਘਟਨਾਕ੍ਰਮ ਦੇ ਚਲਦਿਆਂ ਕੇਸ ਵੀ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਕੀ ਦੱਸਿਆ ਕਾਬੁਲ ਸਿੰਘ ਨੇ ਜਿਨ੍ਹਾਂ ਦੋ ਨੌਜਵਾਨਾਂ ਤੇ ਗੋਲੀਆਂ ਚੱਲੀਆਂ ਵਿਚ ਦੋਵੇਂ ਭਰਾ ਸਿਮਰਨਜੀਤ ਸਿੰਘ (22) ਅਤੇ ਕਾਬਲ ਸਿੰਘ ਹਨ ਤੇ ਕਾਬਲ ਸਿੰਘ ਜਿਸਨੂੰ ਗੋਲੀ ਲੱਗ ਅਤੇ ਉਹ ਜ਼ਖ਼ਮੀ ਹੋ ਗਿਆ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਸਿਮਰਨਜੀਤ ਦੀ ਛਾਤੀ ਵਿੱਚ ਗੋਲੀ ਮਾਰੀ, ਜਦੋਂ ਕਿ ਉਨ੍ਹਾਂ ਨੇ ਮੇਰੀ ਲੱਤ `ਤੇ ਗੋਲੀ ਚਲਾਈ । ਛਾਤੀ ਵਿਚ ਗੋਲੀ ਲੱਗਣ ਨਾਲ ਸਿਮਰਨਜੀਤ ਦੀ ਮੌਤ ਹੋ ਗਈ ।

Related Post

Instagram