
Sports
0
ਕੌਮੀ ਫੈਡਰੇਸ਼ਨ ਕੱਪ 12 ਤੋਂ: ਨੀਰਜ ਚੋਪੜਾ 3 ਸਾਲ ਬਾਅਦ ਘਰੇਲੂ ਮੁਕਾਬਲੇ ’ਚ ਲਏਗਾ ਹਿੱਸਾ
- by Aaksh News
- May 9, 2024

ਓਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਭੁਵਨੇਸ਼ਵਰ ਵਿਚ 12 ਤੋਂ 15 ਮਈ ਤੱਕ ਹੋਣ ਵਾਲੇ ਕੌਮੀ ਫੈਡਰੇਸ਼ਨ ਕੱਪ ਵਿਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਤਰ੍ਹਾਂ ਪਿਛਲੇ ਤਿੰਨ ਸਾਲਾਂ ਵਿਚ ਪਹਿਲਾ ਮੌਕਾ ਹੋਵੇਗਾ, ਜਦੋਂ ਕਿ ਇਹ ਸਟਾਰ ਅਥਲੀਟ ਘਰੇਲੂ ਮੁਕਾਬਲੇ ‘ਚ ਹਿੱਸਾ ਲਵੇਗਾ। 26 ਸਾਲਾ ਸਟਾਰ ਖਿਡਾਰੀ ਦੇ ਦੋਹਾ ਵਿੱਚ ਵੱਕਾਰੀ ਡਾਇਮੰਡ ਲੀਗ ਲੜੀ ਦੇ ਪਹਿਲੇ ਪੜਾਅ ਵਿੱਚ 10 ਮਈ ਨੂੰ ਆਪਣਾ ਸੀਜ਼ਨ ਸ਼ੁਰੂ ਕਰਨ ਤੋਂ ਬਾਅਦ ਭਾਰਤ ਆਉਣ ਦੀ ਸੰਭਾਵਨਾ ਹੈ।