post

Jasbeer Singh

(Chief Editor)

National

ਸਿੱਖਾਂ ਦੇ ਅਪਮਾਨ ਦਾ ਜਿੰਮੇਵਾਰ ਗਾਂਧੀ ਪਰਿਵਾਰ ਹੈ : ਰਵਨੀਤ ਸਿੰਘ ਬਿੱਟੂ

post-img

ਸਿੱਖਾਂ ਦੇ ਅਪਮਾਨ ਦਾ ਜਿੰਮੇਵਾਰ ਗਾਂਧੀ ਪਰਿਵਾਰ ਹੈ : ਰਵਨੀਤ ਸਿੰਘ ਬਿੱਟੂ ਨਵੀਂ ਦਿੱਲੀ, 4 ਫਰਵਰੀ 2026 : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਸਿੱਖਾਂ ਦੇ ਅਪਮਾਨ ਦਾ ਜਿੰਮੇਵਾਰ ਗਾਂਧੀ ਪਰਿਵਾਰ ਹੈ ਤੇ ਮੈਂ ਸਿੱਖਾਂ ਦੇ ਕਾਤਲ ਪਰਿਵਾਰ ਨਾਲ ਹੱਥ ਨਹੀਂ ਮਿਲਾਉਂਦਾ। ਹੋਰ ਕੀ ਆਖਿਆ ਰਵਨੀਤ ਬਿੱਟੂ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਅੱਜ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮੈਨੂੰ ਗੱਦਾਰ ਕਿਹਾ ਅਤੇ ਫਿਰ ਮੇਰੇ ਨਾਲ ਹੱਥ ਮਿਲਾਉਣ ਦੀ ਕੋਸਿ਼ਸ਼ ਕੀਤੀ। ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਸਿੱਖਾਂ ਦੇ ਕਾਤਲ ਪਰਿਵਾਰ ਨਾਲ ਹੱਥ ਨਹੀਂ ਮਿਲਾਉਂਦਾ ਅਤੇ ਸਿੱਖਾਂ ਦੇ ਅਪਮਾਨ ਦਾ ਜ਼ਿੰਮੇਵਾਰ ਗਾਂਧੀ ਪਰਿਵਾਰ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਦੇਸ਼ ਦਾ ਦੁਸ਼ਮਣ ਹੈ। ਇਸ ਤੋਂ ਇਲਾਵਾ ਬਿੱਟੂ ਨੇ ਕਿਹਾ ਕਿ ਇਹ ਉਹ ਹੀ ਲੋਕ ਹਨ, ਜਿਨ੍ਹਾਂ ਨੇ ਪੰਜਾਬ ਵਿਚ ਖੂਨ-ਖਰਾਬਾ ਕਰਵਾਇਆ । ਸਾਡੇ ਸਿੱਖਾਂ ਦੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ `ਤੇ ਗੋਲੀਆਂ ਚਲਾਈਆਂ ਗਈਆਂ ਅਤੇ ਮਾਸੂਮ ਜਾਨਾਂ ਗਈਆਂ। ਮੇਰੇ ਪਰਿਵਾਰ ਨੇ ਦੇਸ਼ ਲਈ ਦਿੱਤੀ ਹੈ ਕੁਰਬਾਨੀ ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਤੱਕ ਮੈਂ ਇਨ੍ਹਾਂ ਨਾਲ ਸੀ ਤਾਂ ਮੈਂ ਸ਼ਹੀਦ ਦਾ ਪੋਤਾ ਸੀ ਤੇ ਹੁਣ ਮੈਂ ਭਾਜਪਾ ’ਚ ਆ ਗਿਆ ਤਾਂ ਮੈਂ ਗੱਦਾਰ ਹੋ ਗਿਆ । ਉਨ੍ਹਾਂ ਕਿਹਾ ਕਿ ਇਹ ਖੁਦ ਦੇਸ਼ ਦੇ ਖਿਲਾਫ਼ ਬੋਲਦੇ ਹਨ ਤੇ ਮੈਨੂੰ ਗੱਦਾਰ ਕਹਿੰਦੇ ਹਨ। ਮੇਰੇ ਪਰਿਵਾਰ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਅਤੇ ਕਾਂਗਰਸ ਪਾਰਟੀ ਨੂੰ ਰਾਜੀਵ ਗਾਂਧੀ ਦੇ ਨਾਲ ਬੇਅੰਤ ਸਿੰਘ ਨੂੰ ਸ਼ਹੀਦ ਕਹਿਣ ’ਤੇ ਤਕਲੀਫ਼ ਹੁੰਦੀ ਹੈ।

Related Post

Instagram