
ਥਾਣਾ ਘਨੌਰ ਨੇ ਟਰਾਲਾ ਡਰਾਈਵਰ ਵਿਰੁੱਧ ਕੀਤਾ ਤੇਜ਼ ਰਫ਼ਤਾਰ ਨਾਲ ਟਰਾਲਾ ਮਾਰਨ ਤੇ ਕੇਸ ਦਰਜ

ਥਾਣਾ ਘਨੌਰ ਨੇ ਟਰਾਲਾ ਡਰਾਈਵਰ ਵਿਰੁੱਧ ਕੀਤਾ ਤੇਜ਼ ਰਫ਼ਤਾਰ ਨਾਲ ਟਰਾਲਾ ਮਾਰਨ ਤੇ ਕੇਸ ਦਰਜ ਘਨੌਰ, 15 ਮਈ : ਥਾਣਾ ਘਨੌਰ ਪੁਲਸ ਨੇ ਕੀਤਾ ਟਰਾਲੇ ਦੇ ਡਰਾਈਵਰ ਵਿਰੁੱਧ ਵੱਖ ਵੱਖ ਧਾਰਾਵਾਂ 281, 106 (2), 324 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਕਰਨਪੁਰ 47-ਐਫ ਜਿਲਾ ਗੰਗਾਨਗਰ ਰਾਜਸਥਾਨ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮਨੀਸ਼ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਉਲਾਣਾ ਥਾਣਾ ਘਨੋਰ ਨੇ ਦੱਸਿਆ ਕਿ 14 ਮਈ 2025 ਨੂੰ ਇਕ ਵਜੇ ਉਸ ਦਾ ਭਰਾ ਮੋਹਨ ਲਾਲ ਜੋ ਕਿ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਬਾ-ਹੱਦ ਪਿੰਡ ਕਾਮੀ ਕਲਾਂ ਦੇ ਕੋਲ ਜਾ ਰਿਹਾ ਸੀ ਤੇਟਰਾਲੇ ਦੇ ਡਰਾਇਵਰ ਨੇ ਆਪਣਾ ਟਰਾਲਾ ਤੇਜ ਰਫਤਾਰ ਤੇ ਲਪ੍ਰਵਾਹੀ ਨਾਲ ਲਿਆ ਕੇ ਉਸ ਦੇ ਭਰਾ ਵਿੱਚ ਮਾਰਿਆ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.