ਥਾਣਾ ਭਿੱਖੀਵਿੰਡ ਵਿਖੇ ਬੰਦ ਲੜਕੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
ਤਰਨਤਾਰਨ, 10 ਅਗਸਤ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਥਾਣਾ ਭਿੱਖੀਵਿੰਡ ਵਿਖੇ ਬੰਦ ਇਕ ਲੜਕੀ ਵਲੋਂ ਬਾਥਰੂਮ ਦੇ ਵਿਚ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।
ਕੌਣ ਹੈ ਇਹ ਲੜਕੀ
ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਜਿਸ ਥਾਣਾ ਭਿੱਖੀਵਿੰਡ (Bhikhiwind Police Station) ਵਿਖੇ ਲੜਕੀ ਬੰਦ ਸੀ ਵਲੋਂ ਜੋ ਥਾਣੇ ਦੇ ਬਾਥਰੂਮ ਵਿਚ ਜਾ ਕੇ ਆਪਣੀ ਚੁੰਨੀ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ ਰਾਜਬੀਰ ਕੌਰ (Rajbir Kaur) ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਲੜਕੀ ਨੂੰ ਆਪਣੇ ਗੁਆਢੀ ਬਲਵਿੰਦਰ ਸਿੰਘ 'ਤੇ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ।
ਕੀ ਦੱਸਿਆ ਮ੍ਰਿਤਕ ਲੜਕੀ ਦੇ ਭਰਾਵਾਂ ਤੇ ਮਾਤਾ ਨੇ
ਮ੍ਰਿਤਕ ਲੜਕੀ ਦੇ ਭਰਾਵਾਂ ਸਾਜਨ ਸਿੰਘ, ਰੇਸ਼ਮ ਸਿੰਘ, ਲਖਵਿੰਦਰ ਸਿੰਘ ਅਤੇ ਮਾਤਾ ਰਾਜ ਕੌਰ ਨੇ ਦੱਸਿਆ ਕਿ ਰਾਜਬੀਰ ਕੌਰ ਨੂੰ ਗੁਆਂਢੀ ਬਲਵਿੰਦਰ ਸਿੰਘ ਦੇ ਕਤਲ ਦੇ ਕੇਸ ਵਿੱਚ ਫਸਾਇਆ ਗਿਆ ਸੀ । ਰਾਜਬੀਰ ਕੌਰ ਦਾ ਵਿਆਹ ਪਿੰਡ ਪਹੂਵਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ, ਜਿਸ ਦੀ ਡੇਢ ਸਾਲ ਦੀ ਬੇਟੀ ਵੀ ਹੈ । ਪਰਿਵਾਰ ਨੇ ਇਸ ਮਾਮਲੇ ਵਿੱਚ ਇਨਸਾਫ਼ ਦੀ ਅਪੀਲ ਕੀਤੀ ਹੈ ।
ਕੀ ਦੱਸਿਆ ਐਸ. ਐਸ. ਪੀ. ਨੇ
ਐਸ. ਐਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਹੈ ਕਿ ਰਾਜਬੀਰ ਕੌਰ ਦੀ ਲਟਕਦੀ ਲਾਸ਼ ਥਾਣੇ ਦੇ ਟਾਇਲਟ ਵਿੱਚੋਂ ਮਿਲੀ ਹੈ । ਮਨੁੱਖੀ ਅਧਿਕਾਰ ਕਮਿਸ਼ਨ ਦੇ ਹੁਕਮਾਂ ਤਹਿਤ ਕੇਸ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਅੱਜ ਪੱਟੀ ਹਸਪਤਾਲ ਦੇ ਮੈਡੀਕਲ ਪੈਨਲ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ (Postmortem) ਕਰਵਾਇਆ ਜਾਵੇਗਾ, ਜਿਸਦੀ ਵੀਡੀਓਗ੍ਰਾਫੀ ਹੋਵੇਗੀ ਤੇ ਇਹ ਸਾਰਾ ਕੁੱਝ ਮੈਜਿਸਟ੍ਰੇਟ ਸਾਹਿਬ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ ।
