post

Jasbeer Singh

(Chief Editor)

National

ਮੰਗਣੀ ਸਮਾਰੋਹ ਦੌਰਾਨ ਚੋਰੀ ਕੀਤੇ ਸੋਨੇ ਦੇ ਗਹਿਣੇ ਕੋਰੀਅਰ ਰਾਹੀਂ ਕੀਤੇ ਵਾਪਸ

post-img

ਮੰਗਣੀ ਸਮਾਰੋਹ ਦੌਰਾਨ ਚੋਰੀ ਕੀਤੇ ਸੋਨੇ ਦੇ ਗਹਿਣੇ ਕੋਰੀਅਰ ਰਾਹੀਂ ਕੀਤੇ ਵਾਪਸ ਤਿਰੂਪਤੀ, 19 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਖੇ ਇਕ ਸਮਾਗਮ ਦੌਰਾਨ ਗਹਿਣੇ ਚੋਰੀ ਕਰਨ ਤੋਂ ਬਾਅਦ ਕੋਰੀਅਰ ਰਾਹੀਂ ਵਾਪਸ ਕੀਤੇ ਜਾਣ ਦਾ ਪਤਾ ਚੱਲਿਆ ਹੈ । ਕੀ ਸੀ ਪੂਰਾ ਮਾਮਲਾ ਪੁਲਸ ਅਧਿਕਾਰੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਲੱਗਭਗ 20 ਦਿਨ ਪਹਿਲਾਂ ਤਿਰੂਪਤੀ ਤੋਂ ਇਕ ਜੋੜਾ ਮੰਗਣੀ ਸਮਾਰੋਹ ਲਈ ਨਾਇਡਪੇਟਾ ਆਇਆ ਸੀ। ਉਨ੍ਹਾਂ ਦੇ ਗਹਿਣੇ ਉੱਥੋਂ ਚੋਰੀ ਹੋ ਗਏ ਸਨ । ਚੋਰੀ ਹੋਏ ਉਕਤ ਗਹਿਣੇ ਬਾਅਦ `ਚ ਇਕ ਕੋਰੀਅਰ ਰਾਹੀਂ ਵਾਪਸ ਕਰ ਦਿੱਤੇ ਗਏ। ਜੋੜੇ ਨੂੰ ਉਨ੍ਹਾਂ ਦੇ ਘਰ ਦੇ ਐਡਰੈੱਸ `ਤੇ ਕੋਰੀਅਰ ਮਿਲਿਆ । ਪਰਿਵਾਰ ਨੇ ਗਹਿਣੇ ਮਿਲਣ ਤੋਂ ਬਾਅਦ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲਸ ਨੇ ਗਹਿਣਿਆਂ ਤੋਂ ਉਂਗਲੀਆਂ ਦੇ ਨਿਸ਼ਾਨ ਇਕੱਠੇ ਕੀਤੇ ਤੇ ਚੋਰੀ `ਚ ਸ਼ਾਮਲ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

Related Post

Instagram