

ਜੈਨ ਮੰਦਰ ਵਿਚੋਂ 40 ਲੱਖ ਰੁਪਏ ਦਾ ਸੋਨੇ ਦਾ ਕਲਸ਼ ਹੋਇਆ ਚੋਰੀ ਦਿੱਲੀ, 13 ਅਕਤੂਬਰ 2025 : ਭਾਰਤ ਦੇਸ਼ ਦੀ ਰਾਜਧਾਾਨੀ ਦਿੱਲੀ ਦੇ ਉੱਤਰ-ਪੂਰਬੀ ਦਿੱਲੀ ਵਿਖੇ ਪੈਂਦਦੇ ਜੋਤੀ ਨਗਰ ਇਲਾਕੇ ’ਚ ਇਕ ਜੈਨ ਮੰਦਰ ਦੇ ਸਿਖਰ ਵਿਚੋਂ ਕਥਿਤ ਤੌਰ ਉਤੇ 40 ਲੱਖ ਰੁਪਏ ਦਾ ਸੋਨੇ ਦੀ ਪਰਤ ਵਾਲਾ ਕਲਸ਼ ਚੋਰੀ ਹੋ ਗਿਆ। ਚੋਰੀ ਦੀ ਘਟਨਾ ਸਬੰਧੀ ਕੀ ਦੱਸਿਆ ਪੁਲਸ ਨੇ ਪੁਲਸ ਨੇ ਦਸਿਆ ਕਿ ਚੋਰੀ ਦੀ ਘਟਨਾ ਮੰਦਰ ਵਿਚ ਲਗਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਸੀ ਅਤੇ ਚੋਰੀ ਦੀਆਂ ਦੋ ਵੀਡੀਉ ਸੋਸ਼ਲ ਮੀਡੀਆ ਮੰਚਾਂ ਉਤੇ ਵਾਇਰਲ ਹੋ ਗਈਆਂ ਹਨ । ਇਕ ਕਲਿੱਪ ’ਚ ਇਕ ਵਿਅਕਤੀ ਨੂੰ ਮੰਦਰ ਦੇ ਵਿਹੜੇ ’ਚ ਸੋਨੇ ਨਾਲ ਭਰੇ ਕਲਸ਼ ਚੋਰੀ ਕਰਨ ਤੋਂ ਬਾਅਦ ਖੰਭੇ ਤੋਂ ਹੇਠਾਂ ਉਤਰਦੇ ਹੋਏ ਵੇਖਿਆ ਜਾ ਸਕਦਾ ਹੈ, ਜਦਕਿ ਇਕ ਹੋਰ ਵੀਡੀਉ ’ਚ ਉਹ ਹਨੇਰੇ ਵਿਚ ਕਲਸ਼ ਲੈ ਕੇ ਜਾ ਰਿਹਾ ਹੈ।ਕਲਸ਼ ਵਿਚ ਲਗਭਗ 200 ਗ੍ਰਾਮ ਸੋਨਾ ਸੀ, ਜਿਸ ਦੀ ਕੀਮਤ ਲਗਭਗ 35-40 ਲੱਖ ਰੁਪਏ ਹੈ। ਪਿਛਲੇ ਦੋ ਮਹੀਨਿਆਂ ਵਿਚ ਜੈਨ ਰਸਮੀ ਚੀਜ਼ਾਂ ਦੀ ਚੋਰੀ ਦਾ ਇਹ ਦੂਜਾ ਮਾਮਲਾ ਹੈ।