post

Jasbeer Singh

(Chief Editor)

Patiala News

ਸਰਕਾਰ ਕਿਸਾਨ ਜਥੇਬੰਦੀਆਂ ਨੂੰ ਕਰ ਰਹੀ ਹੈ ਬਦਨਾਮ : ਬੂਟਾ ਸ਼ਾਦੀਪੁਰ

post-img

ਸਰਕਾਰ ਕਿਸਾਨ ਜਥੇਬੰਦੀਆਂ ਨੂੰ ਕਰ ਰਹੀ ਹੈ ਬਦਨਾਮ : ਬੂਟਾ ਸ਼ਾਦੀਪੁਰ - ਜਬਰਦਸਤੀ ਜਮੀਨਾਂ ਖੋਹਣ ਨੂੰ ਲੈ ਕੇ ਕੀਤਾ ਜਾਵੇਗਾ ਸੰਘਰਸ਼ ਪਟਿਆਲਾ, : ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਵੱਲੋਂ ਅੱਜ ਭਗਵੰਤ ਸਿੰਘ ਗਹਿਰਾਇਆ ਦੇ ਗ੍ਰਹਿ ਅਲੀਪੁਰ ਰਾਈਆਂ ਵਿਖੇ ਪਹੁੰਚੇ, ਜਿੱਥੇ ਉਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰ‌ਦਿੰਆਂ ਕਿਹਾ ਕਿ ਜੋ ਮੁੱਖ ਮੰਤਰੀ ਬਿਆਨ ਦੇ ਰਹੇ ਹਨ, ਜਿਸਦੇ ਨਾਲ ਕਿਸਾਨ ਜਥੇਬੰਦੀਆਂ ਦੇ ਖਿਲਾਫ ਉਨਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਸਰਕਾਰ ਦੀ ਬੌਖਲਾਟ ਦੀ ਨਿਸ਼ਾਨੀ ਹੈ ਕਿਉਂਕਿ ਸਰਕਾਰ ਆਪਣੀਆਂ ਨਕਾਮੀਆਂ ਨੂੰ ਛਪਾਉਣ ਵਾਸਤੇ ਕਿਸਾਨ ਜਥੇਬੰਦੀਆਂ ਦੇ ਉੱਤੇ ਚਿੱਕੜ ਉਛਲ ਰਹੀ ਹੈ। ਉਨਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅਸੀਂ ਪਹਿਲਾਂ ਵੀ ਤੁਹਾਡੇ ਵੱਲੋਂ ਕੀਤਾ ਚੈਲੰਜ ਕਬੂਲ ਕੀਤਾ ਸੀ ਤੇ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਤੁਹਾਡੀਆਂ ਦੋ ਕੁਰਸੀਆਂ ਲਾਈਆਂ ਸੀ, ਐਸਕੇਐਮ ਦੀ ਮੀਟਿੰਗ ਵਿੱਚ ਜਿਹਦੇ ਵਿੱਚ ਤੁਸੀਂ ਗੈਰ ਹਾਜ਼ਰ ਰਹੇ ਨਹੀਂ ਪਹੁੰਚ ਸਕੇ। ਕਿਸਾਨ ਜਥੇਬੰਦੀਆਂ ਵੱਲੋਂ ਜਦੋਂ ਬੀਬੀਐਮਬੀ ਦੇ ਵਿੱਚੋਂ ਪੰਜਾਬ ਨੂੰ ਬਾਹਰ ਕੱਢਿਆ ਗਿਆ ਉਦੋਂ ਵੀ ਵੱਡੇ ਪੱਧਰ ਤੇ ਆਵਾਜ਼ ਉਠਾਈ ਗਈ ਤੇ ਚੰਡੀਗੜ੍ਹ ਵੱਲ ਨੂੰ ਧਰਨਾ ਮਾਰਨ ਦਾ ਯਤਨ ਕੀਤਾ ਪਰ ਪੰਜਾਬ ਸਰਕਾਰ ਦੀ ਮਾੜੀ ਸੋਚ ਨੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਤੇ ਹੁਣ ਵੀ ਪਾਣੀਆਂ ਦੇ ਮਸਲਿਆਂ ਦੇ ਉੱਤੇ ਭਗਵੰਤ ਮਾਨ ਮਗਰਮੱਛ ਦੇ ਅਥਰੂ ਵਹਾਉਣ ਤੋਂ ਬਗੈਰ ਕੁੱਝ ਨਹੀਂ ਕਰ ਰਹੀ । ਸ਼ਾਦੀਪੁਰ ਨੇ ਕਿਹਾ ਕਿ ਸਰਕਾਰ ਅਬਾਦਕਾਰਾਂ ਕੋਲੋਂ ਜਬਰਦਸਤੀ ਜਮੀਨਾਂ ਖੋਹਣ ਤੋਂ ਬਗੈਰ ਕੁਛ ਵੀ ਨਹੀਂ ਕਰ ਰਹੀ। ਜਬਰਦਸਤੀ ਜਮੀਨਾ ਇਕਵਾਇਰ ਕਰਕੇ ਤੇ ਲੋਕਾਂ ਨੂੰ ਜਮੀਨਾਂ ਤੋਂ ਵਾਂਝੇ ਕੀਤਾ ਜਾ ਰਿਹਾ ਜਿਸ ਨੂੰ ਕਿਸਾਨ ਜਥੇਬੰਦੀਆਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੀਆਂ ਕਿਉਂਕਿ ਜਮੀਨ ਕਿਸਾਨ ਦੀ ਮਾਂ ਹੁੰਦੀ ਹੈ। ਇਹ ਫੈਸਲੇ ਬਿਲਕੁਲ ਗਲਤ ਹਨ । ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਹਾਕਮ ਸਿੰਘ ਥੂਹੀ ਨੇ ਕਿਹਾ ਕਿ ਜੋ ਮਾਨ ਸਰਕਾਰ ਜਬਰਦਸਤੀ ਜਮੀਨਾਂ ਖੋਹ ਕੇ ਕਿਸਾਨਾਂ ਕੋਲੋਂ ਕਾਪਰੋਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਹਨ ਇਹ ਬਿਲਕੁਲ ਵੀ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸ ਦੇ ਖਿਲਾਫ ਜਬਰਦਸਤ ਲੜਾਈ ਲੜੀ ਜਾਵੇਗੀ। ਇਸ ਮੌਕੇ ਤੇ ਜਥੇਬੰਦੀ ਦੇ ਜਨਰਲ ਸਕੱਤਰ ਕੈਪਟਨ ਮੇਜਰ ਸਿੰਘ, ਹਾਕਮ ਸਿੰਘ ਥੂਹੀ, ਮਨਜੀਤ ਸਿੰਘ ਥੂਹੀ, ਭਗਵੰਤ ਸਿੰਘ ਗੁਰਾਇਆ, ਜਰਨੈਲ ਸਿੰਘ, ਅਵਤਾਰ ਸਿੰਘ, ਹਰਦਿਆਲ ਸਿੰਘ, ਗੁਰਪ੍ਰੀਤ ਸਿੰਘ, ਬਚਿੱਤਰ ਸਿੰਘ, ਬਿਕਰਮ ਸਿੰਘ ਤੇ ਹੋਰ ਵੀ ਆਗੂ ਮੌਜੂਦ ਸਨ।

Related Post