post

Jasbeer Singh

(Chief Editor)

Punjab

ਸਰਕਾਰ ਰੱਖੇਗੀ ਵਿਸ਼ੇਸ਼ ਸੈਸ਼ਨ ਵਿਚ ਘੱਟੋ-ਘੱਟ ਉਜਰਤ ਵਿਚ ਵਾਧੇ ਦਾ ਮਤਾ

post-img

ਸਰਕਾਰ ਰੱਖੇਗੀ ਵਿਸ਼ੇਸ਼ ਸੈਸ਼ਨ ਵਿਚ ਘੱਟੋ-ਘੱਟ ਉਜਰਤ ਵਿਚ ਵਾਧੇ ਦਾ ਮਤਾ ਚੰਡੀਗੜ੍ਹ, 1 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਅੱਜ ਹੋ ਰਹੇ ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਮੌਕੇ ਆਜਾਦੀ ਘੁਲਾਟੀਏ ਚਮਨ ਲਾਲ ਸਮੇਤ ਹੋਰਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਕੀ ਮਤਾ ਰੱਖੇਗੀ ਸਰਕਾਰ ਵਿਸ਼ੇਸ਼ ਸੈਸ਼ਨ ਵਿਚ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ ਮੌਕੇ ਸਭ ਤੋਂ ਪਹਿਲਾਂ ਆਜ਼ਾਦੀ ਘੁਲਾਟੀਏ ਚਮਨ ਲਾਲ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਇਸ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ । ਜਾਣਕਾਰੀ ਮੁਤਾਬਕ ਸਰਕਾਰ ਵਲੋਂ ਵਿਸ਼ੇਸ਼ ਸੈਸ਼ਨ ਦੌਰਾਨ ਘੱਟੋ-ਘੱਟ ਉਜਰਤ ਵਿੱਚ ਵਾਧੇ ਦਾ ਪ੍ਰਸਤਾਵ ਰੱਖਿਆ ਜਾਵੇਗਾ। ਅਮਨ ਅਰੋੜਾ ਰੱਖਣਗੇ ਅਵਿਸ਼ਵਾਸ ਮਤਾ ਪੇਸ਼ ਹਾਲ ਹੀ ਵਿਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਕਾਰਨ ਜਿਥੇ ਮੌਜੂਦਾ ਸਰਕਾਰ ਨੂੰ ਵੀ ਖਤਰਾ ਬਣਿਆਂ ਹੋਇਆ ਹੈ ਦੇ ਚਲਦਿਆਂ ਅੱਜ ਫਲੋਰ ਟੈਸਟ ਕੀਤਾ ਜਾ ਰਿਹਾ ਹੈ ਤੇ ਇਸ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਅਵਿਸ਼ਵਾਸ ਮਤਾ ਪੇਸ਼ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਨੇ ਵਿਧਾਇਕਾਂ ਨੂੰ ਕੀਤਾ ਹੈ ਵ੍ਹਿਪ ਜਾਰੀ ਭਰੋਸੇਯੋਗ ਸੂਤਰਾਂ ਮੁਤਾਬਕ `ਆਪ` ਨੇ ਆਪਣੇ ਸਾਰੇ ਵਿਧਾਇਕਾਂ ਨੂੰ ਵਿਧਾਨ ਸਭਾ ਵਿੱਚ ਮੌਜੂਦ ਰਹਿਣ ਲਈ ਵ੍ਹਿਪ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਪਾਰਟੀ ਨੇ ਸਾਰੇ ਵਿਧਾਇਕਾਂ ਨੂੰ ਨਿਰਧਾਰਤ ਸਮੇਂ ਤੋਂ ਇੱਕ ਘੰਟਾ ਪਹਿਲਾਂ ਵਿਧਾਨ ਸਭਾ ਵਿੱਚ ਬੁਲਾਇਆ ਸੀ। ਦਰਅਸਲ ਪਾਰਟੀ ਅੰਦਰ ਫੁੱਟ ਦੀਆਂ ਅਫਵਾਹਾਂ ਦੇ ਵਿਚਕਾਰ ਦੋ ਦਿਨ ਪਹਿਲਾਂ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਜਲੰਧਰ ਬੁਲਾਇਆ ਗਿਆ ਸੀ । ਮੀਡੀਆ ਰਿਪੋਰਟਾਂ ਅਨੁਸਾਰ ਮੀਟਿੰਗ ਵਿੱਚ ਸਿਰਫ਼ 65 ਵਿਧਾਇਕ ਸ਼ਾਮਲ ਹੋਏ, ਜਦੋਂ ਕਿ ਬਾਕੀ ਗੈਰ-ਹਾਜ਼ਰ ਸਨ । ਇਥੇ ਹੀ ਬਸ ਨਹੀਂ ਤਿੰਨ ਲੋਕ ਸਭਾ ਸੰਸਦ ਮੈਂਬਰ ਵੀ ਸ਼ਾਮਲ ਨਹੀਂ ਹੋਏ । `ਆਪ` ਕੋਲ ਇਸ ਸਮੇਂ 117 ਵਿੱਚੋਂ 94 ਵਿਧਾਇਕ ਹਨ, ਜਦੋਂ ਕਿ ਬਹੁਮਤ ਲਈ 59 ਦੀ ਲੋੜ ਹੈ ।

Related Post

Instagram