ਪੋਤੇ ਨੇ ਕੀਤਾ ਜ਼ਮੀਨ ਲਈ ਦਾਦੇ ਦਾ ਕਤਲ ਹਰਿਆਣਾ, 24 ਨਵੰਬਰ 2025 : ਹਰਿਆਣਾ ਦੇ ਰੋਹਤਕ ਵਿਚ ਇਕ ਪੋਤੇ ਵਲੋਂ ਆਪਣੇ ਦਾਦੇ ਦਾ ਜ਼ਮੀਨੀ ਝਗੜੇ ਦੇ ਚਲਦਿਆਂ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੀ ਹੋ ਗਿਆ ਅਜਿਹਾ ਇਕ ਦਮ ਪ੍ਰਾਤ ਜਾਣਕਾਰੀ ਅਨੁਸਾਰ ਸਤਬੀਰ ਜੋ ਕਿ ਕਪਿਲ ਦਾ ਦਾਦਾ ਲੱਗਦਾ ਹੈ ਖੇਤ ਮਜ਼ਦੂਰਾਂ ਲਈ ਚਾਹ ਲੈ ਕੇ ਗਿਆ ਸੀ ਕਿ ਦੋਵਾਂ ਵਿਚਕਾਰ ਬਹਿਸ ਹੋ ਗਈ ਤੇ ਗੁੱਸੇ ਵਿੱਚ ਆ ਕੇ ਸਤਬੀਰ ਦੇ ਪੋਤੇ ਕਪਿਲ ਨੇ ਆਪਣੇ ਦਾਦੇ ਦੇ ਸਿਰ ਵਿੱਚ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਭੱਜ ਗਿਆ। ਜਿਸ ਤੇ ਮਜ਼ਦੂਰਾਂ ਨੇ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਪਰ ਉਦੋਂ ਤੱਕ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਸੂਚਨਾ ਮਿਲਦਿਆਂ ਹੀ ਕੀਤੀ ਜਾਂਚ ਸ਼ੁਰੂ ਉਕਤ ਕਤਲ ਦੀ ਸੂਚਨਾ ਮਿਲਦਿਆਂ ਹੀ ਸਾਂਪਲਾ ਪੁਲਸ ਸਟੇਸ਼ਨ ਦੀ ਪੁਲਸ ਮੌਕੇ `ਤੇ ਪਹੁੰਚ ਕੇ ਘਟਨਾ ਦੀ ਜਾਂਚ ਲਈ ਫੋਰੈਂਸਿਕ ਮਾਹਰ ਡਾ. ਸਰੋਜ ਦਹੀਆ ਨੂੰ ਵੀ ਜਾਂਚ ਲਈ ਬੁਲਾਇਆ ਗਿਆ । ਬਜ਼ੁਰਗ ਵਿਅਕਤੀ ਦੀ ਲਾਸ਼ ਨੂੰ ਹਿਰਾਸਤ ਵਿੱਚ ਲੈ ਕੇ ਪੋਸਟਮਾਰਟਮ ਲਈ ਪੀਜੀਆਈ ਲਿਜਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਉਕਤ ਘਟਨਾਕ੍ਰਮ ਵਿਚ ਮਰਨ ਵਾਲੇ ਦੀ ਪਛਾਣ ਸਤਬੀਰ (68) ਵਾਸੀ ਇਸਮਾਈਲਾ ਵਜੋਂ ਹੋਈ ਹੈ ਜਦਕਿ ਮੁਲਜ਼ਮ ਦੀ ਪਛਾਣ ਕਪਿਲ (22) ਵਜੋਂ ਹੋਈ ਹੈ । ਪਿੰਡ ਵਾਸੀਆਂ ਅਨੁਸਾਰ ਸਤਬੀਰ ਦਾ ਉਸ ਦੇ ਪੁੱਤਰ ਨਾਲ 25-30 ਗਜ਼ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਕਈ ਵਾਰ ਲੜਾਈਆਂ ਹੋਈਆਂ।
