post

Jasbeer Singh

(Chief Editor)

Haryana News

ਹਰਿਆਣਵੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ

post-img

ਹਰਿਆਣਵੀ ਨੌਜਵਾਨ ਦੀ ਹੋਈ ਕੈਨੇਡਾ ਵਿਖੇ ਸੜਕ ਹਾਦਸੇ ਵਿਚ ਮੌਤ ਹਰਿਆਣਾ, 27 ਫਰਵਰੀ 2026 : ਹਰਅਿਾਣਾ ਦੇ ਸ਼ਹਿਰ ਯਮੁਨਾਨਗਰ ਦੇ ਵਸਨੀਕ ਇਕ ਨੌਜਵਾਨ ਦੀ ਕੈਨੇਡਾ ਵਿਖੇ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਇਕ ਸੜਕ ਹਾਦਸੇ ਵਿਚ ਜਿਸ ਹਰਿਆਣਵੀ ਨੌਜਵਾਨ ਦੀ ਮੌਤ ਹੋ ਗਈ ਹੈ ਬਾਰੇ ਪਤਾ ਚੱਲਿਆ ਹੈ ਦਾ ਨਾਮ ਊਧਮਪ੍ਰੀਤ ਸਿੰਘ ਹੈ ਜੋ ਕਿ 24 ਕੁ ਸਾਲਾਂ ਦਾ ਹੈ। ਜਾਣਕਾਰੀ ਮੁਤਾਬਕ ਨੌਜਵਾਨ ਆਪਣੇ ਦੋਸਤ ਨਾਲ ਕਾਰ ਰਾਹੀਂ ਟੋਰਾਂਟੋ ਜਾ ਰਿਹਾ ਸੀ ਕਿ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ । ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਾ ਹੈ । ਜ਼ਮੀਨ ਵੇਚ ਕੇ ਭੇਜਿਆ ਮਾਪਿਆਂ ਨੇ ਇਕਲੌਤਾ ਪੁੱਤਰ ਊਧਮਪ੍ਰੀਤ ਸਿੰਘ ਜਿਸਨੂੰ ਉਸਦੇ ਮਾਪਿਆਂ ਨੇ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ ਵਲੋਂ ਜ਼ਮੀਨ ਵੇਚ ਕੇ ਭੇਜਿਆ ਗਿਆ ਸੀ। ਊਧਮਪ੍ਰੀਤ ਸਿੰਘ ਸਾਲ 2021 ਵਿਚ ਹੀ ਪੜ੍ਹਨ ਲਈ ਕੈਨੇਡਾ ਗਿਆ ਹੋਇਆ ਸੀ ਤਾਂ ਜੋ ਉਹ ਪੜ੍ਹ ਲਿਖ ਕੇ ਤੇ ਕੰਮ ਕਾਜ ਕਰਕੇ ਚੰਗਾ ਪੈਸਾ ਕਮਾ ਕੇ ਮਾਪਿਆਂ ਨੂੰ ਖੁਸ਼ੀਆਂ ਦੇ ਸਕੇ ਪਰ ਊਧਮਪ੍ਰੀਤ ਸਿੰਘ ਦੀ ਮੌਤ ਨੇ ਇਨ੍ਹਾਂ ਸਾਰੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ। ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।

Related Post

Instagram