ਹਰਿਆਣਾ ਪੁਲਸ ਨੇ ਫਿਰੌਤੀ ਮੰਗਣ ਵਾਲੇ ਨੌਜਵਾਨ ਦਾ ਕੀਤਾ ਐਨਕਾਊਂਟਰ
- by Jasbeer Singh
- February 28, 2026
ਹਰਿਆਣਾ ਪੁਲਸ ਨੇ ਫਿਰੌਤੀ ਮੰਗਣ ਵਾਲੇ ਨੌਜਵਾਨ ਦਾ ਕੀਤਾ ਐਨਕਾਊਂਟਰ ਹਰਿਆਣਾ, 28 ਫਰਵਰੀ 2026 : ਹਰਿਅਣਾ ਸੂਬੇ ਦੇ ਹਾਂਸੀ ਵਿਚ ਹਾਂਸੀ ਪੁਲਸ ਵਲੋਂ ਫਿਰੌਤੀ ਮੰਗਣ ਵਾਲੇ ਇਕ ਨੌਜਵਾਨ ਦਾ ਐਨਕਾਊਂਟਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੀ ਹੈ ਮਾਮਲਾ ਹਰਿਆਣਾ ਦੇ ਹਾਂਸੀ ਵਿੱਚ 50 ਲੱਖ ਦੀ ਫਿਰੌਤੀ ਮੰਗਣ ਵਾਲੇ ਬਦਮਾਸ਼ ਦਾ ਪੁਲਿਸ ਨੇ ਐਨਕਾਊਂਟਰ ਕੀਤਾ। ਜਾਂਚ ਦੌਰਾਨ ਮੁਲਜ਼ਮ ਅਨੁਰਾਗ ਨੂੰ ਬੀਤੀ ਰਾਤ 11: 10 ਵਜੇ ਦੇ ਕਰੀਬ ਸੁੰਦਰ ਨਹਿਰ ਦੇ ਪੁਲ `ਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕਰਨ ਲਈ ਲਿਜਾਇਆ ਗਿਆ ਸੀ । ਇਸ ਦੌਰਾਨ ਮੁਲਜ਼ਮ ਅਨੁਰਾਗ ਨੇ ਅਚਾਨਕ ਸਪੈਸ਼ਲ ਸਟਾਫ ਟੀਮ `ਤੇ ਗੈਰ-ਕਾਨੂੰਨੀ ਹਥਿਆਰ ਨਾਲ ਗੋਲੀਬਾਰੀ ਕੀਤੀ ਅਤੇ ਭੱਜਣ ਦੀ ਕੋਸਿ਼ਸ਼ ਕੀਤੀ। ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਕੇ ਕਰ ਦਿੱਤੀ ਹੈ ਅਗਲੀ ਜਾਂਚ ਸ਼ੁਰੂ ਪੁਲਸ ਨੇ ਸੰਜਮ ਅਤੇ ਸਵੈ-ਰੱਖਿਆ ਦਾ ਪ੍ਰਦਰਸ਼ਨ ਕਰਦੇ ਹੋਏ ਜਵਾਬੀ ਗੋਲੀਬਾਰੀ ਕੀਤੀ ਤੇ ਗੋਲੀ ਅਨੁਰਾਗ ਦੀ ਲੱਤ ਵਿੱਚ ਲੱਗੀ। ਜ਼ਖ਼ਮੀ ਹੋਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਮੌਕੇ `ਤੇ ਗ੍ਰਿਫ਼ਤਾਰ ਕਰ ਲਿਆ। ਅਨੁਰਾਗ ਹਾਂਸੀ ਦੇ ਮਸ਼ਹੂਰ ਪਿੰਟਾ ਚਿਕਨ ਕਾਰਨਰ `ਤੇ ਕੰਮ ਕਰਦਾ ਹੈ। ਜ਼ਖ਼ਮੀ ਹਾਲਤ ਵਿਚ ਮੁਲਜ਼ਮ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ, ਉਸ ਨੂੰ ਬਿਹਤਰ ਇਲਾਜ ਲਈ ਹਿਸਾਰ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਲਏ ਹਨ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ।
