post

Jasbeer Singh

(Chief Editor)

Patiala News

ਗੁਰਿੰਦਰ ਸਿੰਘ ਬੱਲ ਬਤੋਰ ਡੀ ਐਸ ਪੀ ਸੰਗਰੁਰ ਤਾਇਨਾਤ

post-img

ਗੁਰਿੰਦਰ ਸਿੰਘ ਬੱਲ ਬਤੋਰ ਡੀ ਐਸ ਪੀ ਸੰਗਰੁਰ ਤਾਇਨਾਤ ਨਾਭਾ 21 ਅਗਸਤ ( ) : ਪੰਜਾਬ ਸਰਕਾਰ ਵਲੋਂ ਪੁਲਸ ਵਿਭਾਗ ਚੁਸਤ ਦਰੁਸਤ ਕਰਦਿਆਂ ਪੁਲਸ ਵਿਭਾਗ ਵਿੱਚ ਵੱਡੇ ਪੱਧਰ ਤੇ ਫੇਰ ਬਦਲ ਕੀਤਾ ਗਿਆ ਜਿਸ ਤੇ ਚਲਦਿਆ ਹੋਣਹਾਰ ਨਿੱਡਰ ਸੁਭਾਅ ਦੇ ਮਾਲਕ ਅਤੇ ਇਮਾਨਦਾਰ ਅਫਸਰ ਗੁਰਿੰਦਰ ਸਿੰਘ ਬੱਲ ਨੂੰ ਵਿਭਾਗ ਵਲੋਂ ਬਤੋਰ ਡੀ ਐਸ ਪੀ ਸੰਗਰੂਰ ਵਿਖੇ ਤਾਇਨਾਤ ਕੀਤਾ ਗਿਆ ਹੈ ਜ਼ਿਕਰਯੋਗ ਹੈ ਹੈ ਗੁਰਿੰਦਰ ਸਿੰਘ ਬੱਲ ਪਟਿਆਲਾ ਜਿਲੇ ਅੰਦਰ ਵੱਖ ਵੱਖ ਥਾਵਾਂ ਤੇ ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਵਿਭਾਗ ਦਾ ਨਾਮ ਰੋਸ਼ਨ ਕਰਦੇ ਆ ਰਹੇ ਹਨ ਤੇ ਪਹਿਲਾਂ ਵੀ ਸੰਗਰੂਰ ਜ਼ਿਲੇ ਅੰਦਰ ਬਤੋਰ ਡੀ ਐਸ ਪੀ ਸੇਵਾਵਾਂ ਨਿਭਾ ਚੁੱਕੇ ਜਿਸ ਦੋਰਾਨ ਉਨਾਂ ਵੱਡੇ ਵੱਡੇ ਨਸ਼ਾ ਤਸਕਰਾਂ ਤੇ ਹੋਰ ਭੈੜੇ ਅਨਸਰਾਂ ਖਿਲਾਫ਼ ਮੁਹਿੰਮ ਛੇੜੀ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਣਾਉਂਦਿਆਂ ਲੋਕਾਂ ਅੰਦਰ ਅਣਖੀ ਛਾਪ ਛੱਡੀ ਇਸ ਮੋਕੇ ਉਨਾ ਪਬਲਿਕ ਨੂੰ ਪੁਲਸ ਦਾ ਬੇਝਿਜਕ ਹੋ ਕੇ ਸਾਥ ਦੇਣ ਲਈ ਕਿਹਾ ਤਾਂ ਜ਼ੋ ਮੋਜੂਦਾ ਹਲਾਤਾਂ ਨੂੰ ਕਾਬੂ ਕਰਦਿਆਂ ਲੋਕਾਂ ਇਨਸਾਫ਼ ਦਿਵਾਇਆ ਜਾਵੇ

Related Post