post

Admin

(Chief Editor)

Patiala News

400 ਫੁੱਟ ਉਚੇ ਟਾਵਰ ਤੇ ਚੜ੍ਹੇ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਿਆ

post-img

400 ਫੁੱਟ ਉਚੇ ਟਾਵਰ ਤੇ ਚੜ੍ਹੇ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਿਆ ਸਮਾਣਾ, (ਪਟਿਆਲਾ), 24 ਅਪ੍ਰੈਲ 2026 : ਜਿ਼ਲਾ ਪਟਿਆਲਾ ਦੇ ਪ੍ਰਸਾਸਨ ਤੇ ਫੌਜ ਨੇ ਅੱਜ ਬੇਅਦਬੀ ਮਾਮਲੇ ’ਤੇ 400 ਫੁੱਟ ਉੱਚੇ ਬੀ. ਐਸ. ਐਨ. ਐਲ. ਟਾਵਰ ’ਤੇ ਚੜ੍ਹੇ ਗੁਰਜੀਤ ਸਿੰਘ ਖਾਲਸਾ ਨੂੰ ਸਫਲਤਾਪੂਰਵਕ ਥੱਲੇ ਉਤਾਰ ਲਿਆ । ਪਿਛਲੇ ਕਿੰਨੇ ਮਹੀਨਿਆਂ ਤੋਂ ਸਨ ਟਾਵਰ ਤੇ ਗੁਰਜੀਤ ਸਿੰਘ ਖਾਲਸਾ ਪਿਛਲੇ 18 ਮਹੀਨਿਆਂ ਤੋਂ ਟਾਵਰ ’ਤੇ ਬੈਠੇ ਸਨ ਤੇ ਬੇਅਦਬੀ ਬਾਰੇ ਕਾਨੂੰਨ ਦੀ ਮੰਗ ਕਰ ਰਹੇ ਸਨ। ਹੁਣ ਪੰਜਾਬ ਸਰਕਾਰ ਵੱਲੋਂ ਕਾਨੂੰਨ ਬਣਾਉਣ ਤੋਂ ਬਾਅਦ ਉਹ ਟਾਵਰ ਤੋਂ ਹੇਠਾਂ ਉਤਰ ਆਏ ਹਨ । ਟਾਵਰ ਤੋਂ ਹੇਠਾਂ ਉਤਾਰਣ ਮਗਰੋਂ ਉਹਨਾਂ ਨੂੰ ਮੈਡੀਕਲ ਚੈਕ ਅਪ ਵਾਸਤੇ ਐਂਬੂਲੈਂਸ ਵਿਚ ਹਸਪਤਾਲ ਲਿਜਾਇਆ ਗਿਆ ।

Related Post

Instagram