
ਗੁਰਲਾਲ ਘਨੌਰ ਵੱਲੋਂ ਸੈਦਖੇੜੀ ਵਿਖੇ 1.32 ਕਰੋੜ ਨਾਲ ਸਕੂਲ ਆਫ ਹੈਪੀਨੈੱਸ ਅਤੇ ਹਾਈ ਸਕੂਲ ਵਿੱਚ 25 ਲੱਖ ਦੇ ਵਿਕਾਸ ਕਾਰਜ
- by Jasbeer Singh
- May 3, 2025

ਗੁਰਲਾਲ ਘਨੌਰ ਵੱਲੋਂ ਸੈਦਖੇੜੀ ਵਿਖੇ 1.32 ਕਰੋੜ ਨਾਲ ਸਕੂਲ ਆਫ ਹੈਪੀਨੈੱਸ ਅਤੇ ਹਾਈ ਸਕੂਲ ਵਿੱਚ 25 ਲੱਖ ਦੇ ਵਿਕਾਸ ਕਾਰਜ ਲੋਕ ਅਰਪਣ - ਪੰਜਾਬ ਸਰਕਾਰ ਸਿੱਖਿਆ ਨੇ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਨਾਲ ਕਰੋੜਾਂ ਰੁਪਏ ਦੇ ਮਿਸਾਲੀ ਕਾਰਜ ਕੀਤੇ : ਗੁਰਲਾਲ ਘਨੌਰ ਘਨੌਰ 3 ਮਈ : ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਲਿਆਂਦੀ ਜਾ ਰਹੀ ਕ੍ਰਾਂਤਿਕਾਰੀ ਤਹਿਤ ਅੱਜ ਇੱਕ ਹੋਰ ਕੜੀ ਜੋੜਦਿਆਂ ਵਿਧਾਇਕ ਗੁਰਲਾਲ ਘਨੌਰ ਨੇ ਪਿੰਡ ਸੈਦਖੇੜੀ ਵਿਖੇ 1.32 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਤੌਰ 'ਤੇ ਤਿਆਰ ਕੀਤੇ ਸਕੂਲ ਆਫ ਹੈਪੀਨੈੱਸ ਸੈਦਖੇੜੀ ਅਤੇ ਸਰਕਾਰੀ ਹਾਈ ਸਕੂਲ ਸੈਦਖੇੜੀ ਵਿੱਚ ਹੋਏ 25 ਲੱਖ 2 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਸਿੱਖਿਆ ਬਾਰੇ ਨਵੀਂ ਸੋਚ ਅਤੇ ਜ਼ਮੀਨੀ ਪੱਧਰ ਉੱਤੇ ਹੋ ਰਹੇ ਵਿਕਾਸ ਕਾਰਜਾਂ ਨੇ ਸਕੂਲੀ ਸਿੱਖਿਆ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਕੂਲਾਂ ਨੂੰ ਕੇਵਲ ਇਮਾਰਤਾਂ ਤੱਕ ਸੀਮਤ ਨਹੀਂ ਰੱਖਿਆ, ਸਗੋਂ ਉਨ੍ਹਾਂ ਵਿੱਚ ਪੜ ਰਹੇ ਬੱਚਿਆਂ ਦੀਆਂ ਜ਼ਿੰਦਗੀਆਂ ਵਿੱਚ ਆਨੰਦ, ਆਤਮ-ਵਿਕਾਸ ਅਤੇ ਨਵੀਂ ਦਿਸ਼ਾ ਦੇਣ ਵਾਲੇ ਕੇਂਦਰਾਂ ਵਜੋਂ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਦਖੇੜੀ ਦੇ ਸਰਕਾਰੀ ਹਾਈ ਸਕੂਲ ਵਿੱਚ ਬਣੇ ਸਕੂਲ ਆਫ ਹੈਪੀਨੈੱਸ ਦਾ ਉਦੇਸ਼ ਬੱਚਿਆਂ ਨੂੰ ਮਾਨਸਿਕ ਤਣਾਅ ਤੋਂ ਦੂਰ ਰੱਖਣਾ, ਉਨ੍ਹਾਂ ਵਿੱਚ ਖੁਸ਼ ਰਹਿਣ ਦੀ ਯੋਗਤਾ ਪੈਦਾ ਕਰਨੀ ਅਤੇ ਪੜਾਈ ਦੇ ਨਾਲ-ਨਾਲ ਉਨ੍ਹਾਂ ਦੀ ਆਤਮ-ਗਿਆਨ ਅਤੇ ਚਿੰਤਨ ਦੀ ਯੋਗਤਾ ਨੂੰ ਵਿਕਸਤ ਕਰਨਾ ਹੈ। ਇਸ ਮੌਕੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ 25 ਲੱਖ 2 ਹਜ਼ਾਰ ਰੁਪਏ ਦੀ ਲਾਗਤ ਨਾਲ ਸਕੂਲ ਵਿੱਚ ਬਣੇ ਜਮਾਤਾਂ ਲਈ ਨਵੇਂ ਕਮਰਿਆਂ, ਲਾਇਬ੍ਰੇਰੀ ਅਤੇ ਖੇਡ ਮੈਦਾਨ ਦੀ ਮੁਰੰਮਤ ਆਦਿ ਦੀ ਵੀ ਵਿਸ਼ੇਸ਼ ਤੌਰ ਤੇ ਚਰਚਾ ਕੀਤੀ। ਵਿਧਾਇਕ ਗੁਰਲਾਲ ਘਨੌਰ ਨੇ ਆਖਿਰ 'ਚ ਸਮੂਹ ਅਧਿਆਪਕਾਂ ਅਤੇ ਮਾਪਿਆਂ ਨੂੰ ਸੰਦੇਸ਼ ਦਿੱਤਾ ਕਿ ਉਹ ਇਸ ਤਰ੍ਹਾਂ ਸਕੂਲਾਂ ਨੂੰ ਕਾਮਯਾਬ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣ ਅਤੇ ਬੱਚਿਆਂ ਨੂੰ ਖੁਸ਼ ਰਹਿਣ, ਸਿੱਖਣ ਅਤੇ ਜੀਵਨ ਦੇ ਉੱਚ ਕਦਰਾਂ ਕੀਮਤਾਂ ਵੱਲ ਪ੍ਰੇਰਿਤ ਕਰਨ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਗਤੀਵਿਧੀਆਂ ਜਿਹਨਾਂ ਵਿੱਚ ਦੇਸ਼ ਭਗਤੀ ਗੀਤ, ਕੋਰੀਓਗ੍ਰਾਫੀਆਂ, ਨਾਟਕ, ਗਿੱਧਾ, ਭੰਗੜਾ, ਭਾਸ਼ਣ ਆਦਿ ਰਾਹੀਂ ਆਏ ਹੋਏ ਮਹਿਮਾਨਾਂ ਦਾ ਮਨ ਮੋਹਿਆ ਅਤੇ ਸਕੂਲ ਵਿੱਚ ਕੀਤੇ ਜਾ ਰਹੇ ਗੁਣਾਤਮਕ ਕਾਰਜਾਂ ਦੀ ਝਲਕ ਵਿਖਾਈ। ਬੱਚਿਆਂ ਨੇ ਗੀਤ, ਨਾਟਕ, ਕਵਿਤਾਵਾਂ ਅਤੇ ਹੋਰ ਕਲਾ ਰੂਪਾਂ ਰਾਹੀਂ ਸਿੱਖਣ ਦੀ ਖੁਸ਼ੀ ਅਤੇ ਉਤਸ਼ਾਹ ਨੂੰ ਵੀ ਦਰਸਾਇਆ। ਸੈਦਖੇੜੀ ਸਕੂਲ ਦੇ ਹੈੱਡ ਮਾਸਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਾਂਝੀ ਕੋਸ਼ਿਸ਼ ਰਾਹੀਂ ਹੀ ਅੱਜ ਇਹ ਦਿਨ ਵੇਖਣ ਨੂੰ ਮਿਲਿਆ ਹੈ। ਇਸ ਮੌਕੇ ਸਕੂਲ ਮੁਖੀ ਹਰਪ੍ਰੀਤ ਸਿੰਘ, ਹੈਡ ਮਾਸਟਰ ਖੈਰਪੁਰ ਰੁਪਿੰਦਰ ਕੌਰ ਅਤੇ ਅਧਿਆਪਕਾਂ ਨੇ ਮਿਲ ਕੇ ਗੁਰਲਾਲ ਘਨੌਰ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਪਿੰਡ ਖੈਰਪੁਰ ਵਿਖੇ ਸਕੂਲ ਨੂੰ ਵੱਖ ਵੱਖ ਵਿਕਾਸ ਕਾਰਜਾਂ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਅਤੇ ਨਵੇਂ ਸਿਰਿਉਂ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬਲਾਕ ਘਨੌਰ ਦੇ ਸਿੱਖਿਆ ਕੋਆਰਡੀਨੇਟਰ ਦੌਲਤ ਰਾਮ, ਰਾਜੀਵ ਕੁਮਾਰ ਅਤੇ ਰਾਜਿੰਦਰ ਸਿੰਘ ਖਹਿਰਾ ਡੀਐੱਸਐੱਮ ਪਟਿਆਲਾ, ਜੀਵਨ ਕੁਮਾਰ ਬਲਾਕ ਨੋਡਲ ਅਫ਼ਸਰ, ਪ੍ਰਿੰਸੀਪਲ ਜਸਬੀਰ ਕੌਰ, ਪ੍ਰਿੰਸੀਪਲ ਜੁਗਰਾਜਬੀਰ ਕੌਰ, ਪ੍ਰਿੰਸੀਪਲ ਡਾ: ਨਰਿੰਦਰ ਕੌਰ, ਰਚਨਾ ਰਾਣੀ ਬਲਾਕ ਨੋਡਲ ਅਫ਼ਸਰ, ਨਾਇਬ ਸਿੰਘ ਹੈਡ ਮਾਸਟਰ ਖੇੜੀ ਗੰਡਿਆਂ, ਰਾਜਿੰਦਰ ਕੁਮਾਰ ਹੈੱਡ ਮਾਸਟਰ ਥੂਹਾ, ਦਲਜੀਤ ਸਿੰਘ ਹੈੱਡ ਮਾਸਟਰ, ਹਰਮਿੰਦਰ ਕੌਰ ਹੈੱਡ ਮਿਸਟ੍ਰੈਸ, ਮੇਜਰ ਸਿੰਘ ਮੀਡੀਆ ਕੋਆਰਡੀਨੇਟਰ, ਮਿਲਨ ਮੀਡੀਆ ਕੋਆਰਡੀਨੇਟਰ, ਬੱਗਾ ਸਿੰਘ ਬਲਾਕ ਪ੍ਰਧਾਨ, ਬਲਕਾਰ ਸਿੰਘ, ਮੰਗਲ ਸਿੰਘ, ਸ਼ੁੱਧ ਸਿੰਘ, ਜੋਗਾ ਸਿੰਘ, ਹੁਸ਼ਿਆਰ ਸਿੰਘ, ਰੁਲੀਆ ਸਿੰਘ, ਸਰਪੰਚ ਰਾਮ ਕਰਨ, ਅਵਤਾਰ ਸਿੰਘ, ਗੁਰਸ਼ਰਨ ਸਿੰਘ ਵਿਰਕ, ਅੰਮ੍ਰਿਤਜੀਤ ਸਿੰਘ, ਮਾਨ ਸਿੰਘ ਬੜਿੰਗ, ਦਲਜੀਤ ਸਿੰਘ, ਜਤਿੰਦਰ ਸਿੰਘ, ਪਿਆਰਾ ਸਿੰਘ, ਕੁਲਦੀਪ ਕੁਮਾਰ ਵਰਮਾ ਆਦਿ ਸਮੇਤ ਪੰਚਾਂ ਸਰਪੰਚਾਂ ਅਤੇ ਪਿੰਡ ਦੇ ਮੋਹਤਬਰ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.