post

Jasbeer Singh

(Chief Editor)

Patiala News

ਆਕੜ ਕਾਲਜ ਵਿਖੇ ਗੁਰਮਤਿ ਸਮਾਗਮ ਕਰਵਾਇਆ

post-img

ਆਕੜ ਕਾਲਜ ਵਿਖੇ ਗੁਰਮਤਿ ਸਮਾਗਮ ਕਰਵਾਇਆ ਪਟਿਆਲਾ : ਸ੍ਰੋਮਣੀ ਪ੍ਰਬੰਧਕ ਕਮੇਟੀ ਅਧੀਨ ਚਲ ਰਹੀ ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲ ਫਾਰ ਗਰਲਣ ਆਕੜ ਪਟਿਆਲਾ ਵਿਖੇ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ਸਕੱਤਰ ਵਿਦਿਆ ਸ੍ਰੋਮਣੀ ਕਮੇਟੀ ਇੰਚ. ਸੁਖਮਿੰਦਰ ਸਿੰਘ ਦੀ ਸਰਫ੍ਰਸਤੀ ,ਪ੍ਰਿੰਸੀਪਲ ਡਾ. ਗੁਰਤੇਜ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਵਿਖੇ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ । ਅੱਜ ਦੇ ਇਸ ਸਮਾਗਮ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪ੍ਰਿੰਸੀਪਲ ਡਾ. ਗੁਰਤੇਜ ਸਿੰਘ ਵੱਲੋਂ ਮਹਿਮਾਨਾਂ ਨੂੰ ਜੀ ਆਇਆ ਦੁਆਰਾ ਕੀਤੀ ਗਈ । ਇਸ ਪ੍ਰੋਗਰਾਮ ਦੇ ਅੰਤਗਤ ਵਿਸ਼ੇਸ਼ ਵਕਤਾ ਵਜੋਂ ਡਾ. ਸਿੰਕਦਰ ਸਿੰਘ (ਮੁਖੀ,ਪੰਜਾਬੀ ਵਿਭਾਗ ਅਤੇ ਡੀਨ ਵੈਲਫੇਅਰ,ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ,ਫਤਿਹਗੜ੍ਹ ਸਾਹਿਬ) ਨੇ ਕਾਲਜ ਵਿਦਿਆਰਥਣਾਂ ਨੰੁ ਸਿੱਖ ਧਰਮ ਵਿੱਚ ਗੁਰਿਆਈ ਪਰੰਪਰਾ ਬਾਰੇ ਜਾਣੂ ਕਰਵਾਉਦਿਆ ਆਪਣੇ ਵੱਡਨਮੁਲੇ ਵਿਚਾਰ ਸਾਂਝੇ ਕੀਤੇ।ਉਹਨਾਂ ਦੇ ਵਿਚਾਰਾਂ ਤੋਂ ਉਪਰੰਤ ਡਾ.ਅਰਸ਼ਪ੍ਰੀਤ ਕੌਰ (ਸਹਾਇਕ ਪ੍ਰੋਪੈਸਰ,ਗੁਰਮਤਿ ਕਾਲਜ,ਪਟਿਆਲਾ) ਨੇ ਗੁਰੂ ਅਮਰਦਾਸ ਜੀ ਦਾ ਗ੍ਰਹਿਸਥ ਜੀਵਨ ਬਾਰੇ ਉਪਦੇਸ਼ ਵਿਸ਼ੇ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਸੇਮਾਗਮ ਵਿੱਚ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪੌ੍ਰ.ਕਿਰਪਾਲ ਸਿੰਘ ਬਡੂੰਗਰ ਨੇ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ । ਇਸ ਸਮਾਗਮ ਵਿੱਚ ਰਘਬੀਰ ਸਿੰਘ ਸਹਾਰਨ ਮਾਜਰਾ ਅਤੇ ਸ਼ਰਜੀਤ ਸਿੰਘ ਗੜ੍ਹੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਅੰਤ ਵਿੱਚ ਬਾਬਾ ਬੂਟਾ ਸਿੰਘ ਜੀ ਨੇ ਸਾਰੀ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਇਹ ਬਹੁਤ ਹੀ ਸ਼ਲਾਘਾਯੋਗ ਤੇ ਵਧੀਆ ਉਪਰਾਲ ਹੈ ਜੋ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਹੈ । ਸਮਾਗਮ ਦੇ ਅੰਤ ਵਿੱਚ ਮਾਣਯੋਗ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।ਇਸ ਪੂਰੇ ਸਮਾਗਮ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਕਾਰਜਾਂ ਵਿੱਚ ਯੋਗਦਾਨ ਪਾਇਆ ।

Related Post