ਗੁਰਪਤਵੰਤ ਪੰਨੂ ਪਟਿਆਲਾ ਦੇ ਪੱਤਰਕਾਰਾਂ ਨੂੰ ਈਮੇਲ ਰਾਹੀਂ ਮੈਸੇਜ ਭੇਜ ਦਿੱਤੀ ਮੁੱਖ ਮੰਤਰੀ ਤੇ ਬੱਚਿਆਂ ਨੂੰ ਗਣਤੰਤਰਤਾ ਦ
- by Jasbeer Singh
- January 25, 2025
ਗੁਰਪਤਵੰਤ ਪੰਨੂ ਪਟਿਆਲਾ ਦੇ ਪੱਤਰਕਾਰਾਂ ਨੂੰ ਈਮੇਲ ਰਾਹੀਂ ਮੈਸੇਜ ਭੇਜ ਦਿੱਤੀ ਮੁੱਖ ਮੰਤਰੀ ਤੇ ਬੱਚਿਆਂ ਨੂੰ ਗਣਤੰਤਰਤਾ ਦਿਵਸ ਪ੍ਰੋਗਰਾਮ ਵਿਚ ਸ਼ਾਮਲ ਨਾ ਹੋਣ ਸਬੰਧੀ ਚਿਤਾਵਨੀ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਪੱਤਰਕਾਰਾਂ ਨੂੰ ਅੱਜ ਇਕ ਈਮੇਲ ਭੇਜ ਕੇ ਵਿਦੇਸ਼ ਰਹਿੰਦੇ ਗਰਮ ਖਿਆਲੀ ਗੁਰਪਤਵੰਤ ਸਿੰਘ ਪੰਨੂ ਨੇ ਗਣਤੰਤਰ ਦਿਵਸ ਦੇ ਮੌਕੇ ’ਤੇ ਪਟਿਆਲਾ ਵਿਖੇ ਕੌਮੀ ਤਿਰੰਗਾ ਲਹਿਰਾਉਣ ਆ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਲੈਣ ਦੀ ਗੱਲ ਆਖੀ ਹੈ। ਪਟਿਆਲਾ ਦੇ ਮੀਡੀਆ ਨੂੰ ਈਮੇਲ ਸੰਦੇਸ਼ ਭੇਜ ਕੇ ਉਨ੍ਹਾ ਸਕੂਲੀ ਬੱਚਿਆਂ ਤੇ ਹੋਰਾਂ ਨੂੰ 26 ਜਨਵਰੀ ਵਾਲੇ ਦਿਨ ਪੋਲੋ ਗਰਾਊਂਡ ਵਿਖੇ ਨਾ ਆਉਣ ਦੀ ਸਲਾਹ ਵੀ ਦਿੱਤੀ । ਇਸ ਦੌਰਾਨ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੁਲਨਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਲ ਵੀ ਕੀਤੀ । ਗੁਰਪਤਵੰਤ ਸਿੰਘ ਪੰਨੂ ਵੱਲੋਂ ਮੁੱਖ ਮੰਤਰੀ ਦੇ ਨਾਮ ਜਾਰੀ ਕੀਤੀ ਗਈ ਅਜਿਹੀ ਧਮਕੀ ਸਬੰਧੀ ਈਮੇਲ ਕਈ ਹੋਰਨਾ ਸਮੇਤ ਪਟਿਆਲਾ ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਨੂੰ ਵੀ ਭੇਜੀ ਹੈ, ਜਿਸ ਦਾ ਮਜ਼ਮੂਨ ਹੇਠਾਂ ਮੌਜੂਦ ਹੈ। ਈਮੇਲ ਵਿੱਚ ਬੱਚਿਆਂ ਦੇ ਮਾਪਿਆ ਨੂੰ ਪੋਲੋ ਗਰਾਊਂਡ ‘ਤੇ ਗਣਤੰਤਰ ਦਿਵਸ ਸਮਾਰੋਹ ‘ਚ ਬੱਚਿਆਂ ਨੂੰ ਨਾ ਭੇਜਣ ਦੀ ਸਲਾਹ ਦਿੱਤੀ ਗਈ ਹੈ । ਘਰ ਰਹੋ ਸੁਰੱਖਿਅਤ ਰਹੋ ਭਗਵੰਤ ਮਾਨ ਬੇਅੰਤਾ ਬੁੱਚਰ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਿਹਾ ਹੈ ਅਤੇ ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ ਐਸਐਫਜੇ ਦਾ ਨਿਸ਼ਾਨਾ ਬਣ ਗਿਆ ਹੈ । ਇਸ ਤੋਂ ਇਲਾਵਾ ਵੀ ਈਮੇਲ ਵਿੱਚ ਕਈ ਹੋਰ ਗੱਲਾਂ ਲਿਖੀਆਂ ਗਈਆਂ ਹਨ। ਉਧਰ ਗਣਤੰਤਰ ਦਿਵਸ ਸਬੰਧੀ ਸਮਾਗਮ ਸਥਾਨ ਪੋਲੋ ਗਰਾਉਂਡ ਨੂੰ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਨੋ ਡਰੋਨ ਜੌਨ ਏਰੀਆ ਘੋਸ਼ਿਤ ਕੀਤਾ ਹੈ, ਜਿਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ।
