

ਗਿਆਨਦੀਪ ਮੰਚ ਵੱਲੋਂ ਨਾਵਲ ‘ਗਾਇਕਾਂ ਦੇ ਚੁਬਾਰੇ’ ਲੋਕ ਅਰਪਣ ਪਟਿਆਲਾ : ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ ਜੀ ਐੱਸ ਆਨੰਦ ਨੇ ਕੀਤੀ। ਨਾਮਵਰ ਗੀਤਕਾਰ ਤੇ ਨਾਵਲਕਾਰ ਧਰਮ ਕੰਮੇਆਣਾ ਨੇ ਮੁੱਖ ਵਕਤਾ ਵਜੋਂ ਸ਼ਮੂਲੀਅਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਉਹਨਾਂ ਦੇ ਨਾਲ ਗੁਰਦੀਪ ਸਿੰਘ ਸੱਗੂ, ਤ੍ਰਿਲੋਕ ਢਿੱਲੋਂ, ਗੁਰਚਰਨ ਸਿੰਘ ਚੰਨ ਪਟਿਆਲਵੀ , ਸੁਖਵਿੰਦਰ ਕੌਰ ਸੁੱਖ ਅਤੇ ਦਰਸ਼ਨ ਸਿੰਘ ਦਰਸ਼ ਪਸਿਆਣਾ ਵੀ ਸਸ਼ੋਭਿਤ ਰਹੇ। ਮੰਚ ਵੱਲੋਂ ਧਰਮ ਕੰਮੇਆਣਾ ਦਾ ਨਵਾਂ ਨਾਵਲ ‘ਗਾਇਕਾਂ ਦੇ ਚੁਬਾਰੇ’ ਨੂੰ ਵੀ ਲੋਕ ਅਰਪਣ ਕੀਤਾ ਗਿਆ। ਸਮਾਗਮ ਸੰਬੰਧੀ ਬੋਲਦਿਆਂ ਧਰਮ ਕੰਮੇਆਣਾ ਨੇ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਜ਼ਿਆਦਾਤਰ ਸੰਗੀਤਮਈ ਕਵਿਤਾਵਾਂ ਤਰੰਨਮ ਵਿੱਚ ਪੜ੍ਹੀਆਂ ਗਈਆਂ, ਜੋ ਸਾਡੀ ਕਵਿਤਾ ਦੇ ਮੁੜ ਸੰਗੀਤ ਵੱਲ ਪਰਤਣ ਦਾ ਸੰਕੇਤ ਹਨ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ ਜੀ ਐੱਸ ਆਨੰਦ ਨੇ ਕਿਹਾ ਕਿ ਹਰ ਲੇਖਕ ਦੀ ਰਚਨਾ ਵਿੱਚੋਂ ਸੱਚ ਅਤੇ ਸੁਹਜ ਦੇ ਜ਼ਰੀਏ ਅਸਲੀਅਤ ਪੇਸ਼ ਹੋਣੀ ਚਾਹੀਦੀ ਹੈ। ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਗੁਰਚਰਨ ਪੱਬਾਰਾਲੀ, ਬਚਨ ਸਿੰਘ ਗੁਰਮ, ਜਸਵਿੰਦਰ ਸਿੰਘ ਖਾਰਾ, ਡਾ ਸੰਤੋਖ ਸੁੱਖੀ, ਗੁਰਦਰਸ਼ਨ ਸਿੰਘ ਗੁਸੀਲ, ਤੇਜਿੰਦਰ ਅਨਜਾਨਾ, ਤ੍ਰਿਲੋਕ ਢਿੱਲੋਂ, ਗੁਰਚਰਨ ਸਿੰਘ ਚੰਨ ਪਟਿਆਲਵੀ , ਸੁਖਵਿੰਦਰ ਕੌਰ ਸੁੱਖ, ਗੁਰਪ੍ਰੀਤ ਢਿੱਲੋਂ, ਮੰਗਤ ਖਾਨ, ਅੰਗਰੇਜ਼ ਵਿਰਕ, ਡਾ ਗੁਰਵਿੰਦਰ ਅਮਨ, ਅਵਤਾਰਜੀਤ, ਬਲਵਿੰਦਰ ਭੱਟੀ, ਸੁਖਵਿੰਦਰ ਸਿੰਘ, ਜੱਗਾ ਰੰਗੂਵਾਲ, ਬਲਬੀਰ ਸਿੰਘ ਦਿਲਦਾਰ, ਕ੍ਰਿਸ਼ਨ ਧਿਮਾਨ, ਜੋਗਾ ਸਿੰਘ ਧਨੌਲਾ, ਜਸਵਿੰਦਰ ਕੌਰ, ਨਿਰਮਲਾ ਗਰਗ, ਸਨੇਹ ਦੀਪ ਨੂਰ, ਬਲਵਿੰਦਰ ਕੌਰ ਥਿੰਦ, ਹਰਜੀਤ ਕੌਰ, ਧੰਨਾ ਸਿੰਘ ਖਰੌੜ, ਗੁਰਮੁਖ ਸਿੰਘ ਜਾਗੀ, ਗੋਪਾਲ ਸ਼ਰਮਾ(ਰੰਗਕਰਮੀ) ਤੋਂ ਇਲਾਵਾ ਸੁਰਿੰਦਰ ਬੇਦੀ, ਇਮਰਾਨ ਖਾਨ, ਰਾਜੇਸ਼ਵਰ ਕੁਮਾਰ, ਰਾਜੇਸ਼ ਕੋਟੀਆ, ਤੇ ਮੁਕੇਸ਼ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ। ਮੰਚ ਸੰਚਾਲਨ ਦਰਸ਼ਨ ਸਿੰਘ ਦਰਸ਼ ਪਸਿਆਣਾ ਅਤੇ ਫੋਟੋਗ੍ਰਾਫੀ ਦੇ ਫਰਜ਼ ਗੁਰਮੇਲ ਸਿੰਘ ਐਸ ਡੀ ਓ ਵੱਲੋਂ ਬਾਖੂਬੀ ਨਿਭਾਏ ਗਏ ।
Related Post
Popular News
Hot Categories
Subscribe To Our Newsletter
No spam, notifications only about new products, updates.