post

Jasbeer Singh

(Chief Editor)

Patiala News

ਜਿਮਖਾਨਾ ਕਲੱਬ ਦੇ ਸਕੱਤਰ ਹਰਪ੍ਰੀਤ ਸੰਧੂ ਦਾ ਹੋਇਆ ਸਨਮਾਨ

post-img

ਜਿਮਖਾਨਾ ਕਲੱਬ ਦੇ ਸਕੱਤਰ ਹਰਪ੍ਰੀਤ ਸੰਧੂ ਦਾ ਹੋਇਆ ਸਨਮਾਨ ਪਟਿਆਲਾ, 3 ਜਨਵਰੀ 2026 : ਰਜਿੰਦਰਾ ਜਿਮਖਾਨਾ ਕਲੱਬ ਦੇ ਰਿਕਾਰਡ ਚੌਥੀ ਵਾਰ ਸਕੱਤਰ ਬਣੇ ਹਰਪ੍ਰੀਤ ਸੰਧੂ ਨੂੰ ਕੁਨਾਲ ਅਗਰਵਾਲ, ਸੁਰਿੰਦਰ ਕਾਂਸਲ ਅਤੇ ਹੋਰ ਮੈਂਬਰਾਂ ਵੱਲੋਂ ਫੁੱਲਾਂ ਦਾ ਗੁਲਦਸਤਾ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਨਵ ਨਿਯੁਕਤ ਸਕੱਤਰ ਹਰਪ੍ਰੀਤ ਸੰਧੂ ਨੇ ਕਿਹਾ ਕਿ ਉਹਨਾਂ ਦਾ ਸਾਰਾ ਧਿਆਨ ਕਲੱਬ ਦੇ 2900 ਮੈਂਬਰਾਂ ਨੂੰ ਵਧੀਆ ਸਹੂਲਤਾਂ ਦੇਣਾ, ਵਧੀਆ ਖਾਣਾ ਮੁਹਈਆ ਕਰਾਣਾ, ਵਧੀਆ ਮਨੋਰੰਜਨ ਅਤੇ ਖੇਡ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਕਲੱਬ ਮੈਂਬਰਾਂ ਦੇ ਬੱਚਿਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਹਰ ਤਰਾਂ ਦੀ ਵਧੀਆ ਸਹੂਲਤ ਪ੍ਰਦਾਨ ਕਰਨਾ ਹੈ । ਜਿਸ ਲਈ ਉਹ ਅਤੇ ਉਹਨਾਂ ਦੀ ਨਵੀਂ ਟੀਮ ਦੇ ਸਾਰੇ ਮੈਂਬਰ ਸਦਾ ਲਈ ਵਚਨਬੱਧ ਹਨ । ਇਸ ਮੌਕੇ ਕਲੱਬ ਦੇ ਜੁਆਇੰਟ ਸਕੱਤਰ ਰੋਹਿਤ ਗੁਪਤਾ ਅਤੇ ਖਜ਼ਾਨਚੀ ਮੋਹਿਤ ਢੋਡੀ ਤੋਂ ਇਲਾਵਾ ਹੋਰ ਵੀ ਮੈਂਬਰ ਮੌਕੇ ਤੇ ਹਾਜ਼ਰ ਸਨ ।

Related Post

Instagram