
ਦਰਗਾਹ ਨੌ ਗਜਾ ਪੀਰ ਜੀ ਦੇ 11ਵੇਂ ਸਾਲਾਨਾ ਉਰਸ ਵਿੱਚ ਹਰਚੰਦ ਸਿੰਘ ਬਰਸਟ ਨੇ ਕੀਤੀ ਸ਼ਿਰਕਤ
- by Jasbeer Singh
- June 10, 2025

ਦਰਗਾਹ ਨੌ ਗਜਾ ਪੀਰ ਜੀ ਦੇ 11ਵੇਂ ਸਾਲਾਨਾ ਉਰਸ ਵਿੱਚ ਹਰਚੰਦ ਸਿੰਘ ਬਰਸਟ ਨੇ ਕੀਤੀ ਸ਼ਿਰਕਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਪਿੰਡ ਤਰੈਂ ਵਿੱਖੇ ਆਯੋਜਤ ਸਮਾਗਮ ਵਿੱਚ ਸਰੱਬਤ ਦੇ ਭਲੇ ਦੀ ਕੀਤੀ ਅਰਦਾਸ ਪਟਿਆਲਾ, 10 ਜੂਨ 2025 : ਪਿੰਡ ਤਰੈਂ ਵਿਖੇ ਬਾਬਾ ਨੌ ਗਜਾ ਪੀਰ ਜੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਦਰਗਾਰ ਨੌ ਗਜਾ ਪੀਰ ਜੀ 11ਵਾਂ ਸਲਾਨਾ ਉਰਸ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਨੇ ਮੱਥਾ ਟੇਕਿਆ। ਇਸ ਮੌਕੇ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਵੱਲੋਂ ਬਤੌਰ ਮੁੱਖ ਮਹਿਮਾਨ ਵੱਜੋਂ ਪਹੁੰਚ ਕੇ ਹਾਜਰੀ ਲਗਵਾਈ ਗਈ ਅਤੇ ਸਰੱਬਤ ਦੇ ਭਲੇ ਅਤੇ ਚੜ੍ਹਦੀਕਲਾ ਦੀ ਅਰਦਾਸ ਕੀਤੀ ਗਈ । ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਇਲਾਕੇ ਦੀ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਾਲਾਨਾ ਉਰਸ ਕਰਵਾਇਆ ਗਿਆ ਹੈ। ਉਨ੍ਹਾਂ ਸਾਰਿਆਂ ਨੂੰ ਸਮਾਜ ਵਿੱਚ ਪਿਆਰ, ਏਕਤਾ ਅਤੇ ਸਾਂਝੀਵਾਲਤਾ ਨਾਲ ਰਹਿਣ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹਮੇਸ਼ਾ ਸਮਾਜ ਨੂੰ ਜੋੜਦੇ ਹਨ, ਆਪਸੀ ਭਾਈਚਾਰਾ ਵਧਾਉਂਦੇ ਹਨ ਅਤੇ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਸਾਥ ਦੇਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸ. ਬਰਸਟ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਨੀ ਮਾਹਲਾ ਚੈਅਰਮੈਨ ਮਾਰਕੀਟ ਕਮੇਟੀ ਡਕਾਲਾ, ਡਾ. ਦਰਸ਼ਨ ਸਿੰਘ, ਹਰਿੰਦਰ ਸਿੰਘ ਧਬਲਾਨ, ਮੱਖਣ ਸਿੰਘ ਪ੍ਰਧਾਨ ਦਰਗਾਹ ਨੌ ਗਜਾ ਪੀਰ, ਯਾਦਵਿੰਦਰ ਸਿੰਘ, ਜਤਿੰਦਰ ਬਠੋਈ, ਜਸਵੀਰ ਸਿੰਘ ਸਰਪੰਚ ਪਿੰਡ ਤਰੈਂ, ਦਰਸ਼ਨ ਸਿੰਘ, ਦਿਲਪ੍ਰੀਤ ਸਿੰਘ, ਹਰਜਿੰਦਰ ਸਿੰਘ ਸਮੇਤ ਸਮੂਹ ਸੰਗਤ ਮੌਜੂਦ ਰਹੀ।
Related Post
Popular News
Hot Categories
Subscribe To Our Newsletter
No spam, notifications only about new products, updates.