ਹਰਿਆਣਾ ਦੇ ਸੀ. ਐਮ. ਸੈਣੀ ਨੇ ਦਿੱਤੀ ਹੈ ਮੈਨੂੰ ਸੰਗਰੂਰ ਤੋਂ ਚੋਣ ਲੜਨ ਦੀ ਆਫਰ : ਭਰਾਜ
- by Jasbeer Singh
- February 12, 2026
ਹਰਿਆਣਾ ਦੇ ਸੀ. ਐਮ. ਸੈਣੀ ਨੇ ਦਿੱਤੀ ਹੈ ਮੈਨੂੰ ਸੰਗਰੂਰ ਤੋਂ ਚੋਣ ਲੜਨ ਦੀ ਆਫਰ : ਭਰਾਜ ਚੰਡੀਗੜ੍ਹ 12 ਫਰਵਰੀ 2026 : ਆਮ ਆਦਮੀ ਪਾਰਟੀ ਦੀ ਸੰਗਰੂਰ ਹਲਕੇ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਸੀ. ਐਮ. ਹਰਿਆਣਾ ਸੈਣੀ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਆਫਰ ਦਾ ਖੁਲਾਸਾ ਕੀਤਾ ਗਿਆ ਹੈ। ਕੀ ਕੀ ਦੱਸਿਆ ਵਿਧਾਇਕਾ ਭਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਰੂਰ ਤੋਂ `ਆਪ` ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸਨਸਨੀਖੇਜ਼ ਦਾਅਵਾ ਕੀਤਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਸੰਗਰੂਰ ਤੋਂ ਲੜਨ ਲਈ ਟਿਕਟ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ "ਮੈਨੂੰ ਭਾਜਪਾ ਵੱਲੋਂ ਟਿਕਟ ਦੀ ਆਫਰ ਦਿੱਤੀ ਗਈ ਪਰ ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਆਮ ਆਦਮੀ ਪਾਰਟੀ ਦੇ ਲੀਡਰ ਵਿਕਾਊ ਨਹੀਂ ਹਨ । ਨਰਿੰਦਰ ਭਰਾਜ ਨੇ ਇਸ ਮੌਕੇ ਬੀ. ਜੇੇ. ਪੀ. ਨੂੰ ਸਪੱਸ਼ਟ ਆਖ ਦਿੱਤਾ ਹੈ ਕਿ ਉਹ ਇਹ ਵਹਿਮ ਨਾ ਪਾਲੇ ਕਿ ਉਹ ਸਾਡੇ ਲੀਡਰਾਂ ਨੂੰ ਖਰੀਦ ਸਕਦੀ ਹੈ। ਅਸੀਂ ਸਿਧਾਂਤਾਂ `ਤੇ ਪਹਿਰਾ ਦੇਣ ਵਾਲੇ ਲੋਕ ਹਾਂ । ਆਪ ਨੇਤਾ ਪਨੂੰ ਨੇ ਲਿਆ ਭਾਜਪਾ ਨੂੰ ਕਰੜੇ ਹੱਥੀਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਪੰਜਾਬ `ਆਪ` ਦੇ ਬੁਲਾਰੇ ਬਲਤੇਜ ਪੰਨੂ ਨੇ ਵੀ ਇਸ ਮਾਮਲੇ `ਤੇ ਭਾਜਪਾ ਨੂੰ ਕਰੜੇ ਹੱਥੀਂ ਲਿਆ । ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਪਣਾ `ਖਰੀਦੋ-ਫ਼ਰੋਖਤ ਵਾਲਾ ਫੀਤਾ` ਕਿਤੇ ਹੋਰ ਲਗਾਉਣਾ ਚਾਹੀਦਾ ਹੈ, ਕਿਉਂਕਿ ਪੰਜਾਬ ਵਿੱਚ `ਆਪਰੇਸ਼ਨ ਲੋਟਸ` ਕਦੇ ਸਫਲ ਨਹੀਂ ਹੋਵੇਗਾ । ਭਾਜਪਾ ਦੇ ਹਰਿਆਣਾ ਵਿੰਗ ਦੇ ਆਗੂ ਚੌਹਾਨ ਨੇ ਕੀ ਆਖਿਆ ਪੰਜਾਬ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਭਾਜਪਾ ਦੇ ਹਰਿਆਣਵੀ ਸੀ. ਐਮ. ਸੈਣੀ ਤੇ ਉਪਰੋਕਤ ਦਿੱਤੀ ਗਈ ਆਫਰ ਦੇ ਲਗਾਏ ਗਏ ਗੰਭੀਰ ਦੋਸ਼ਾਂ ਤੇ ਬੋਲਦਿਆਂ ਹਰਿਆਣਾ ਭਾਜਪਾ ਦੇ ਆਗੂ ਵਰਿੰਦਰ ਚੌਹਾਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ `ਆਪ` `ਤੇ ਫਰਜ਼ੀ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਾਇਆ । ਉਨ੍ਹਾਂ ਕਿਹਾ ਕਿ ਭਾਜਪਾ ਇੱਕ ਵਿਚਾਰਧਾਰਾ ਵਾਲੀ ਪਾਰਟੀ ਹੈ ਤੇ ਜਿਹੜਾ ਵੀ ਨੇਤਾ `ਭਾਰਤ ਮਾਤਾ ਦੀ ਜੈ` ਅਤੇ `ਵੰਦੇ ਮਾਤਰਮ` ਵਿੱਚ ਵਿਸ਼ਵਾਸ ਰੱਖਦਾ ਹੈ, ਉਸ ਲਈ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ । ਉਨ੍ਹਾਂ ਕਿਹਾ ਕਿ `ਆਪ` ਆਗੂਆਂ ਕੋਲ ਆਪਣੇ ਦਾਅਵਿਆਂ ਦਾ ਕੋਈ ਸਬੂਤ ਨਹੀਂ ਹੈ। ਦਿੱਲੀ ਵਾਂਗ ਪੰਜਾਬ ਵਿੱਚ ਵੀ ਇਹ ਫਰਜ਼ੀ ਗੱਲਾਂ ਫੈਲਾਈਆਂ ਜਾ ਰਹੀਆਂ ਹਨ।
