
ਪੰਜਾਬ ਤੋਂ ਪਾਣੀ ਮੰਗਣ ਵਾਲੇ ਹਰਿਆਣਾ ਨੇ ਕੀਤਾ ਪਾਣੀ ਲੈਣ ਤੋਂ ਇਨਕਾਰ
- by Jasbeer Singh
- August 30, 2025

ਪੰਜਾਬ ਤੋਂ ਪਾਣੀ ਮੰਗਣ ਵਾਲੇ ਹਰਿਆਣਾ ਨੇ ਕੀਤਾ ਪਾਣੀ ਲੈਣ ਤੋਂ ਇਨਕਾਰ ਹਰਿਆਣਾ, 30 ਅਗਸਤ 2025 : ਪੰਜਾਬ ਤੋਂ ਵਾਰ-ਵਾਰ ਪਾਣੀ ਦੀ ਮੰਗ ਨੂੰ ਲੈ ਕੇ ਕੋਰਟ ਤੱਕ ਦਾ ਰਾਹ ਅਖਤਿਆਰ ਕਰਨ ਵਾਲੇ ਹਰਿਆਣਾ ਨੇ ਪੰਜਾਬ ਵਿਚ ਹੜ੍ਹ ਦੌਰਾਨ ਆਏ ਪਾਣੀ ਨੂੰ ਲੈਣ ਤੋਂ ਹੀ ਕੋਰਾ ਇਨਕਾਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਹ ਇਨਕਾਰ ਸਿਰਫ਼ ਹਰਿਆਣਾ ਨੇ ਹੀ ਨਹੀਂ ਕੀਤਾ ਹੈ ਬਲਕਿ ਇਹ ਇਨਕਾਰ ਰਾਜਸਥਾਨ ਨੇ ਵੀ ਕਰ ਦਿੱਤਾ ਹੈ। ਪੰਜਾਬ ਨੇ ਪੱਤਰ ਲਿਖ ਕੀਤੀ ਸੀ ਹਰਿਆਣਾ ਨੂੰ ਪਾਣੀ ਲੈਣ ਦੀ ਪੇਸ਼ਕਸ਼ ਪੰਜਾਬ ਵਲੋਂ ਹੜ੍ਹਾਂ ਦੀ ਮਾਰ ਝੱਲਣ ਦੇ ਚਲਦਿਆਂ ਹਰਿਆਣਾ ਨੂੰ ਵਾਧੂ ਪਾਣੀ ਲੈਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਲਈਲੰਘੇ ਦਿਨੀਂ ਪੰਜਾਬ ਸਰਕਾਰ ਨੂੰ ਇਕ ਪੱਤਰ ਲਿਖਿਆ ਗਿਆ ਸੀ, ਜਿਸ ਦਾ ਜਵਾਬ ਦਿੰਦਿਆਂ ਹਰਿਆਣਾ ਸਰਕਾਰ ਨੇ ਪੰਜਾਬ ਤੋਂ ਵਾਧੂ ਪਾਣੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ, ਬਲਕਿ ਉਨ੍ਹਾਂ ਆਪਣੇ ਪਾਣੀ ਦੇ ਬਣਦੇ ਕੋਟੇ ’ਚੋਂ ਵੀ ਕਟੌਤੀ ਕਰਨ ਲਈ ਆਖਿਆ ਹੈ। ਹਰਿਆਣਾ ਨੂੰ ਜਾ ਰਿਹੈ ਇਸ ਵੇਲੇ 7900 ਕਿਊਸਿਕ ਪਾਣੀ ਹਰਿਆਣਾ ਨੂੰ ਇਸ ਸਮੇਂ 7900 ਕਿਊਸਿਕ ਪਾਣੀ ਜਾ ਰਿਹਾ ਹੈ, ਜਿਸ ਨੂੰ ਹਰਿਆਣਾ ਨੇ ਘਟਾ ਕੇ 6250 ਕਿਊਸਿਕ ਕਰਨ ਲਈ ਆਖਿਆ ਹੈ। ਜਦਕਿ ਇਸ ਤੋਂ ਪਹਿਲਾਂ ਹਰਿਆਣਾ ਵੱਲੋਂ ਅਕਸਰ ਹੀ ਪੰਜਾਬ ਤੋਂ ਵਾਧੂ ਪਾਣੀ ਦੇਣ ਦੀ ਮੰਗ ਕੀਤੀ ਜਾਂਦੀ ਹੈ ਅਤੇ ਇਹ ਮਾਮਲਾ ਮਾਨਯੋਗ ਅਦਾਲਤਾਂ ਅਤੇ ਕੇਂਦਰ ਸਰਕਾਰ ਦੀ ਨਜ਼ਰ ਵਿਚ ਵੀ ਹੈ। ਹੁਣ ਜਦੋਂ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਤਾਂ ਹਰਿਆਣਾ ਅਤੇ ਰਾਜਸਥਾਨ ਦੋਵੇਂ ਸੂਬਿਆਂ ਨੇ ਵਾਧੂ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਦਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਲੰਘੇ ਦਿਨੀਂ ਇਕ ਬਿਆਨ ਦਿੱਤਾ ਗਿਆ ਸੀ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੀ ਮਦਦ ਕਰਨ ਲਈ ਹਰਿਆਣਾ ਹਰ ਸਮੇਂ ਤਿਆਰ ਹੈ।