

ਸੈਕਟਰੀ ਵਿਰੁੱਧ ਪੈਸਿਆਂ ਦਾ ਗਬਨ ਕਰਨ ਤੇ ਕੇਸ ਦਰਜ ਘਨੌਰ, 30 ਅਗਸਤ 2025 : ਥਾਣਾ ਘਨੌਰ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 409 ਆਈ. ਪੀ. ਸੀ. ਤਹਿਤ ਗਬਨ ਕਰਨ ਦਾ ਕੇਸ ਦਰਜ ਕੀਤਾ ਹੈ। ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਬਲਕਾਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਮਿਰਜਾਪੁਰ ਸੰਧਾਰਸੀ ਥਾਣਾ ਘਨੌਰ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਹਾਇਕ ਰਜਿਸਟਰਾਰ ਸਭਾਵਾਂ ਰਾਜਪੁਰਾ ਨੇ ਦੱਸਿਆ ਕਿ 16 ਅਪੈ੍ਰਲ 2024 ਨੂੰ ਨਿਰੀਖਕ ਇੰਸਪੈਕਟਰ ਵਲੋਂ ਬਹੁ-ਮੰਤਵੀ ਸਹਿਕਾਰੀ ਸਭਾ ਪਿੰਡ ਲਾਛੜੂਕਲਾਂ ਦਾ ਦੌਰਾ ਕੀਤਾ ਗਿਆ ਸੀ ਤਾਂ ਚੈਕਿੰਗ ਦੌਰਾਨ 21 ਲੱਖ 68 ਹਜ਼ਾਰ 313 ਰੁਪਏ ਦੇ ਖਾਦ ਅਤੇ ਜ਼ਰੂਰੀ ਵਸਤਾਂ ਦਾ ਸਟਾਕ ਘੱਟ ਪਾਇਆ ਗਿਆ ਸੀ। ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਸੈਕਟਰੀ ਬਲਕਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਉਸ ਨੂੰ ਪੈਸਿਆਂ ਦੀ ਲੋੜ ਸੀ, ਜਿਸ ਕਰਕੇ ਉਸਨੇ ਪੈਸੇ ਕਢਵਾਏ ਸਨ, ਜਿਸ ਵਿੱਚੋ ਬਲਕਾਰ ਸਿੰਘ ਨੇ 7 ਲੱਖ 7 ਹਜ਼ਾਰ 592 ਰੁਪਏ ਦਾ ਵਾਪਸ ਕਰ ਦਿੱਤੇ, ਪਰ ਬਾਕੀ ਬਚਦੇ ਪੈਸੇ ਵਾਪਿਸ ਨਾ ਕਰਕੇ ਗਬਨ ਕੀਤਾ ਹੈ।ਪੁਲਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।