

ਪਹਿਲਗਾਮ ਪੀੜਤਾਂ ਲਈ ਪਰਸ਼ੂ ਰਾਮ ਵਾਟਿਕਾ ਵਿਖੇ ਹਵਨ ਯੱਗ ਕਰਵਾਇਆ ਪਟਿਆਲਾ, 5 ਮਈ : ਭਗਵਾਨ ਪਰਸ਼ੂ ਰਾਮ ਵਾਟੀਕਾ ਵਿਖੇ ਸੂਰਜ ਭਾਨ ਸ਼ਰਮਾ ਦੀ ਅਗਵਾਈ ਵਿੱਚ ਸ੍ਰੀ ਬ੍ਰਾਮਹਣ ਸਮਾਜ ਪਟਿਆਲਾ ਵੱਲੋਂ 31ਵਾਂ ਹਵਨ ਯੱਗ ਜੰਮੂ ਕਸ਼ਮੀਰ ਦੇ ਪਹਿਲਗਾਮ ਪੀੜਤਾਂ ਦੀ ਆਤਮਾ ਦੀ ਸ਼ਾਂਤੀ ਲਈ ਪੰਡਤ ਅਨਿਲ ਮਿਸ਼ਰਾ ਦੁਆਰਾ ਮੁੱਖ ਯਜਮਾਨ ਡਾ. ਪ੍ਰੇਮ ਕੁਮਾਰ ਸ਼ਰਮਾ ਰਾਹੀਂ ਸ਼ੁੱਧ ਮੰਤਰ ਉਚਾਰਨ ਕਰਕੇ ਹਵਨ ਯੱਗ ਕੀਤਾ ਗਿਆ । ਸਮਸਤ ਸੰਸਾਰ ਵਿੱਚ ਅਮਨ ਸ਼ਾਤੀ ਲਈ ਅਰਦਾਸ ਕੀਤੀ ਗਈ । ਇਸ ਮੌਕੇ ਉੱਤੇ ਯਾਦਵਿੰਦਰ ਕੁਮਾਰ, ਕੈਲਾਸ਼ ਸ਼ਰਮਾ, ਅਨਿਲ ਸ਼ਰਮਾ, ਐਸ. ਐਸ. ਪਾਂਡਵ, ਰਵਿੰਦਰ ਸ਼ਰਮਾ, ਐਡਵੋਕੇਟ ਰਾਜ ਕੁਮਾਰ ਸੀਨੀਅਰ ਵਕੀਲ ਦੇਵੀ ਦਾਸ, ਧਰਮਵੀਰ ਸਿੰਘ, ਪ੍ਰਮੋਦ ਸ਼ਰਮਾ ਆਪਣੇ ਪਰਿਵਾਰ ਨਾਲ, ਨੀਰਜ ਸ਼ਰਮਾ, ਅਸ਼ਵਨੀ ਸ਼ਰਮਾ ਅਤੇ ਰਾਸ਼ਟਰਪਤੀ ਐਵਾਰਡੀ ਟੀ. ਐਨ. ਸ਼ਰਮਾ ਸ਼ਾਮਲ ਹੋਏ ।
Related Post
Popular News
Hot Categories
Subscribe To Our Newsletter
No spam, notifications only about new products, updates.